ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਟੇ ਨਾਲ ਸ਼ੁੱਕਰਵਾਰ ਨੂੰ ਦੁਵੱਲੇ ਸਿਖਰ ਸੰਮੇਲਨ 'ਚ ਕੋਰੋਨਾ ਕਾਰਨ ਹੋਏ ਨੁਕਸਾਨ ਲਈ ਭਾਰਤ ਵੱਲੋਂ ਸੰਵੇਦਨਾ ਜ਼ਾਹਿਰ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਦੁਨੀਆ ਦੇ ਹੋਰ ਦੇਸ਼ ਕੋਰੋਨਾ ਵਾਇਰਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਤੁਸੀਂ ਇਸ ਬਿਪਤਾ ਨਾਲ ਜੂਝ ਰਹੇ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਕਿਹਾ, ‘ਤੁਸੀਂ ਪੂਰੀ ਸਫਲਤਾ ਦੇ ਨਾਲ ਇੱਕ ਬਹੁਤ ਮੁਸ਼ਕਲ ਹਾਲਤ 'ਤੇ ਜਲਦੀ ਕਾਬੂ ਪਾਇਆ ਅਤੇ ਪੂਰੇ ਦੇਸ਼ ਨੂੰ ਸੰਗਠਿਤ ਕੀਤਾ। ਮਹਾਮਾਰੀ ਦੇ ਉਨ੍ਹਾਂ ਪਹਿਲਾਂ ਮਹੀਨਿਆਂ 'ਚ ਇਟਲੀ ਦੀ ਸਫਲਤਾ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ। ਤੁਹਾਡੇ ਅਨੁਭਵਾਂ ਨੇ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕੀਤਾ।’
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਭਾਰਤ ਅਤੇ ਇਟਲੀ ਦੇ ਸਬੰਧਾਂ ਨੂੰ ਹੋਰ ਵਿਆਪਕ ਬਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਤੁਹਾਡੀ ਤਰ੍ਹਾਂ ਮੈਂ ਵੀ ਭਾਰਤ ਅਤੇ ਇਟਲੀ ਦੇ ਸਬੰਧਾਂ ਨੂੰ ਹੋਰ ਵਿਆਪਕ ਅਤੇ ਡੂੰਘਾ ਬਣਾਉਣ ਲਈ ਵਚਨਬੱਧ ਹਾਂ। ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਇਟਲੀ ਦੀ ਸੰਸਦ ਨੇ ਪਿਛਲੇ ਸਾਲ ਇੰਡੀਆ ਇਟਲੀ ਫ੍ਰੈਂਡਸ਼ਿਪ ਗਰੁੱਪ ਸਥਾਪਤ ਕੀਤਾ ਹੈ। ਉਮੀਦ ਕਰਦਾ ਹਾਂ ਦੀ ਹਾਲਤ ਸੁਧਰਣ ਤੋਂ ਬਾਅਦ ਸਾਨੂੰ ਇਟੈਲੀਅਨ ਪਾਰਲੀਆਮੈਂਟ ਮੈਂਬਰਜ਼ ਦਾ ਭਾਰਤ 'ਚ ਸਵਾਗਤ ਕਰਨ ਦਾ ਮੌਕਾ ਮਿਲੇਗਾ।’
IIT ਗੁਹਾਟੀ ਦੇ ਖੋਜਕਾਰਾਂ ਦੇ ਨਾਮ ਦੁਨੀਆ ਦੇ ਟਾਪ ਵਿਗਿਆਨੀਆਂ ਦੀ ਸੂਚੀ 'ਚ ਸ਼ਾਮਲ
NEXT STORY