ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 3 ਨਵੇਂ ਅਪਰਾਧਿਕ ਨਿਆਂ ਕਾਨੂੰਨ ‘ਨਾਗਰਿਕ ਪਹਿਲਾਂ, ਸਨਮਾਨ ਪਹਿਲਾਂ ਅਤੇ ਨਿਆਂ ਪਹਿਲਾਂ’ ਦੀ ਭਾਵਨਾ ਨਾਲ ਬਣਾਏ ਗਏ ਹਨ ਅਤੇ ਪੁਲਸ ਨੂੰ ਹੁਣ ‘ਡੰਡੇ’ ਦੀ ਬਜਾਏ ਡਾਟਾ ’ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਇੱਥੇ ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਅਤੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਦੇ 58ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਪੁਲਸ ਨੂੰ ਔਰਤਾਂ ਦੀ ਸੁਰੱਖਿਆ ’ਤੇ ਧਿਆਨ ਦੇਣ ਲਈ ਕਿਹਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਿਸੇ ਵੀ ਸਮੇਂ ਅਤੇ ਕਿਤੇ ਵੀ ਨਿਡਰ ਹੋ ਕੇ ਕੰਮ ਕਰ ਸਕਣ।
ਇਹ ਵੀ ਪੜ੍ਹੋ- ਚਿਲਡਰਨ ਹੋਮ ਤੋਂ ਆਈ ਹੈਰਾਨ ਕਰ ਦੇਣ ਵਾਲੀ ਖ਼ਬਰ, 26 ਬੱਚੀਆਂ ਲਾਪਤਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਪੁਲਸ ਨੂੰ ਆਪਣੇ ਆਪ ਨੂੰ ਇਕ ਆਧੁਨਿਕ ਅਤੇ ਵਿਸ਼ਵ ਪੱਧਰੀ ਫੋਰਸ ’ਚ ਬਦਲਣਾ ਚਾਹੀਦਾ ਹੈ। ਉਨ੍ਹਾਂ ਨੇ ਪੁਲਸ ਮੁਖੀਆਂ ਨੂੰ ਨਵੇਂ ਬਣੇ ਕਾਨੂੰਨਾਂ ਦੇ ਪਿੱਛੇ ਦੀ ਭਾਵਨਾਤਮਕ ਭਾਵਨਾ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚਾਉਣ ਲਈ ਕਲਪਨਾਸ਼ੀਲ ਨਾਲ ਸੋਚਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਵਿਚ ਪੁਲਸ ਦੇ ਸਕਾਰਾਤਮਕ ਅਕਸ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੇ ਭਲੇ ਲਈ ਸਕਾਰਾਤਮਕ ਸੂਚਨਾਵਾਂ ਅਤੇ ਸੰਦੇਸ਼ਾਂ ਦੇ ਪ੍ਰਸਾਰ ਲਈ ਪੁਲਸ ਸਟੇਸ਼ਨ ਪੱਧਰ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕੁਦਰਤੀ ਆਫ਼ਤਾਂ ਅਤੇ ਆਫ਼ਤ ਰਾਹਤ ਬਾਰੇ ਅਗਾਊਂ ਜਾਣਕਾਰੀ ਦੇ ਪ੍ਰਸਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ।
ਇਹ ਵੀ ਪੜ੍ਹੋ- ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ
ਪ੍ਰਧਾਨ ਮੰਤਰੀ ਨੇ ਨਾਗਰਿਕ-ਪੁਲਸ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਡ ਸਮਾਗਮਾਂ ਦਾ ਆਯੋਜਨ ਕਰਨ ਦਾ ਸੁਝਾਅ ਦਿੱਤਾ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਸੰਮੇਲਨ ਵਿਚ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਹਿੱਸਿਆਂ ’ਤੇ ਚਰਚਾ ਕੀਤੀ ਗਈ, ਜਿਸ ਵਿਚ ਨਵੇਂ ਬਣਾਏ ਗਏ ਮੁੱਖ ਅਪਰਾਧਿਕ ਕਾਨੂੰਨ, ਅੱਤਵਾਦ ਵਿਰੋਧੀ ਰਣਨੀਤੀਆਂ, ਖੱਬੇ ਪੱਖੀ ਕੱਟੜਵਾਦ, ਉਭਰ ਰਹੇ ਸਾਈਬਰ ਖਤਰੇ ਅਤੇ ਦੁਨੀਆ ਭਰ ਵਿਚ ਕੱਟੜਪੰਥ ਵਿਰੋਧੀ ਪਹਿਲਕਦਮੀਆਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਮਾਲਦੀਵ ਵਿਵਾਦ, PM ਮੋਦੀ ਖ਼ਿਲਾਫ਼ ਮੰਤਰੀਆਂ ਨੂੰ ਟਿੱਪਣੀ ਕਰਨੀ ਪਈ ਭਾਰੀ
NEXT STORY