ਰੋਜ਼ੇਉ (ਏ.ਐੱਨ.ਆਈ.)- ਪਹਾੜੀ ਕੈਰੇਬੀਅਨ ਟਾਪੂ ਦੇਸ਼ ਡੋਮਿਨਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੇਸ਼ ਦਾ ਸਰਵਉੱਚ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਸਨਮਾਨ ਦੀ ਘੋਸ਼ਣਾ ਕਰਦੇ ਹੋਏ ਡੋਮਿਨਿਕਾ ਤਰਫੋਂ ਕਿਹਾ ਗਿਆ ਹੈ ਕਿ ਪੀ.ਐਮ ਮੋਦੀ ਨੇ ਕੋਵਿਡ-19 ਮਹਾਮਾਰੀ ਦੌਰਾਨ ਡੋਮਿਨਿਕਾ ਦੀ ਬਹੁਤ ਮਦਦ ਕੀਤੀ ਸੀ। ਡੋਮਿਨਿਕਾ ਨੇ ਪੀ.ਐਮ ਮੋਦੀ ਦੇ ਇਸ ਯੋਗਦਾਨ ਨੂੰ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਾਲਾ ਦੱਸਿਆ ਹੈ।
ਪੀ.ਐਮ ਮੋਦੀ ਨੂੰ ਇਹ ਪੁਰਸਕਾਰ 19 ਤੋਂ 21 ਨਵੰਬਰ ਤੱਕ ਗੁਆਨਾ ਦੇ ਜਾਰਜਟਾਊਨ ਵਿੱਚ ਹੋਣ ਵਾਲੇ ਇੰਡੀਆ-ਕੈਰੀਕਾਮ ਸੰਮੇਲਨ ਦੌਰਾਨ ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਵੱਲੋਂ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 2021 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ AstraZeneca Covid-19 ਵੈਕਸੀਨ ਦੀਆਂ 70 ਹਜ਼ਾਰ ਖੁਰਾਕਾਂ ਡੋਮਿਨਿਕਾ ਨੂੰ ਭੇਜੀਆਂ ਸਨ। ਇਸ ਕਾਰਨ ਕੈਰੇਬੀਅਨ ਨੇ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਜਾਨ ਬਚਾਈ ਸਗੋਂ ਆਪਣੇ ਕੈਰੇਬੀਅਨ ਗੁਆਂਢੀਆਂ ਦੀ ਵੀ ਮਦਦ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਸੱਚਾ ਦੋਸਤ
ਸਨਮਾਨ ਦੀ ਘੋਸ਼ਣਾ ਕਰਦੇ ਹੋਏ ਡੋਮਿਨਿਕਾ ਨੇ ਕਿਹਾ ਕਿ ਇਹ ਪੁਰਸਕਾਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਿਹਤ ਸੰਭਾਲ, ਸਿੱਖਿਆ ਅਤੇ ਸੂਚਨਾ ਤਕਨਾਲੋਜੀ ਵਿੱਚ ਡੋਮਿਨਿਕਾ ਨੂੰ ਭਾਰਤ ਦੇ ਸਮਰਥਨ ਨੂੰ ਵੀ ਮਾਨਤਾ ਦਿੰਦਾ ਹੈ। ਪੀ.ਐਮ ਮੋਦੀ ਡੋਮਿਨਿਕਾ ਦੇ ਸੱਚੇ ਦੋਸਤ ਰਹੇ ਹਨ। ਖਾਸ ਤੌਰ 'ਤੇ ਵਿਸ਼ਵ ਸਿਹਤ ਸੰਕਟ ਦੌਰਾਨ ਸਾਡੀ ਲੋੜ ਸਮੇਂ,ਉਨ੍ਹਾਂ ਦੇ ਸਮਰਥਨ ਲਈ ਆਪਣਾ ਧੰਨਵਾਦ ਪ੍ਰਗਟ ਕਰਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਹਿੰਦੂਆਂ ਨਾਲ ਵਿਤਕਰਾ, ਪੁਲਸ ਮੰਗ ਰਹੀ 70 ਹਜ਼ਾਰ ਡਾਲਰ 'ਹਫ਼ਤਾ
ਪ੍ਰਧਾਨ ਮੰਤਰੀ ਸੰਮੇਲਨ ਦਾ ਹੋਣਗੇ ਹਿੱਸਾ
ਇਸ ਪੁਰਸਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ ਪੀ.ਐਮ ਮੋਦੀ ਨੇ ਜਲਵਾਯੂ ਤਬਦੀਲੀ ਅਤੇ ਭੂ-ਰਾਜਨੀਤਿਕ ਟਕਰਾਵਾਂ ਵਰਗੀਆਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਉਸਨੇ ਡੋਮਿਨਿਕਾ ਅਤੇ ਕੈਰੇਬੀਅਨ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਦੀ ਵਚਨਬੱਧਤਾ ਬਾਰੇ ਗੱਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਅਤੇ ਪ੍ਰਧਾਨ ਮੰਤਰੀ ਰੂਜ਼ਵੇਲਟ ਸਕਰਿਟ ਭਾਰਤ-ਕੈਰੀਕਾਮ ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਭਾਰਤ ਅਤੇ ਕੈਰੀਕਾਮ ਮੈਂਬਰ ਦੇਸ਼ਾਂ ਦਰਮਿਆਨ ਸਾਂਝੀਆਂ ਤਰਜੀਹਾਂ ਅਤੇ ਸਹਿਯੋਗ ਲਈ ਨਵੇਂ ਮੌਕਿਆਂ 'ਤੇ ਚਰਚਾ ਕਰਨ ਦਾ ਪਲੇਟਫਾਰਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁੱਤੇ ਕਿਉਂ ਹਿਲਾਉਂਦੇ ਰਹਿੰਦੇ ਨੇ ਆਪਣੀ ਪੂੰਛ? ਕਾਰਨ ਜਾਣ ਹੋਵੋਗੇ ਹੈਰਾਨ
NEXT STORY