ਸਪੋਰਟਸ ਡੈਸਕ- ਸ਼ੁੱਕਰਵਾਰ ਦੀ ਰਾਤ ਨੂੰ ਇਕ ਬਹੁਤ ਹੀ ਖ਼ੁਸ਼ਖ਼ਬਰੀ ਭਰੀ ਖ਼ਬਰ ਸਾਹਮਣੇ ਆਈ ਹੈ, ਜਦੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਹੈ।
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੇ ਘਰ ਇਸ ਤੋਂ ਪਹਿਲਾਂ ਇਕ ਧੀ ਨੇ ਜਨਮ ਲਿਆ ਸੀ, ਜਿਸ ਦਾ ਨਾਂ ਸਮਾਇਰਾ ਹੈ। ਇਸ ਤੋਂ ਬਾਅਦ ਬੀਤੇ ਕਈ ਦਿਨਾਂ ਤੋਂ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਆਪਣੀ ਕੋਈ ਵੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਨਹੀਂ ਕੀਤੀ। ਇਸ ਮਗਰੋਂ ਅੱਜ ਇਸ ਵੱਡੀ ਖ਼ਬਰ ਨਾਲ ਰੋਹਿਤ ਸ਼ਰਮਾ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਭਾਰਤੀ ਕਪਤਾਨ ਹੁਣ ਬਾਰਡਰ-ਗਾਵਸਕਰ ਟ੍ਰਾਫੀ ਲਈ ਟੀਮ ਦਾ ਹਿੱਸਾ ਬਣਦੇ ਹਨ, ਜਾਂ ਉਹ ਆਪਣੇ ਨਵਜੰਮੇ ਪੁੱਤ ਨਾਲ ਸਮਾਂ ਬਿਤਾਉਣ ਦਾ ਫ਼ੈਸਲਾ ਕਰਦੇ ਹਨ। ਇਸ ਲੜੀ ਦੌਰਾਨ ਭਾਰਤ-ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚ ਖੇਡੇ ਜਾਣਗੇ, ਜਿਸ ਦਾ ਪਹਿਲਾ ਮੁਕਾਬਲਾ 22 ਨਵੰਬਰ ਨੂੰ ਪਰਥ ਵਿਖੇ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਤੇ ਰਿਤਿਕਾ ਸਜਦੇਹ 13 ਦਸੰਬਰ 2015 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ, ਜਿਸ ਤੋਂ ਉਨ੍ਹਾਂ ਦੇ ਘਰ 30 ਦਸੰਬਰ 2018 ਨੂੰ ਇਕ ਧੀ ਨੇ ਜਨਮ ਲਿਆ ਸੀ, ਜਿਸ ਦਾ ਨਾਂ ਸਮਾਇਰਾ ਹੈ। ਉਸ ਤੋਂ ਕਰੀਬ 6 ਸਾਲ ਬਾਅਦ ਉਹ ਹੁਣ ਮੁੜ ਮਾਤਾ-ਪਿਤਾ ਬਣੇ ਹਨ, ਜਦੋਂ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂ.ਪੀ ਦੇ ਉਪ ਮੁੱਖ ਮੰਤਰੀ ਦਾ ਵੱਡਾ ਬਿਆਨ, ਕਿਹਾ- 'ਮੁਸਲਮਾਨਾਂ ਦੀ ਹਾਲਤ ਬਿਰਿਆਨੀ ਦੇ ਤੇਜ ਪੱਤੇ ਵਰਗੀ'
NEXT STORY