ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲੋਕਾਂ ਦੇ ਉਤਸ਼ਾਹ ਤੇ ਸ਼ਾਨਦਾਰ ਕੰਮਾਂ ਨਾਲ ਹੀ ਭਾਰਤ ਵਿਕਸਤ ਦੇਸ਼ ਬਣੇਗਾ। ਜੈਨ ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ (ਜੇ. ਆਈ. ਟੀ. ਓ. ) ਦੇ ਇਨਕਿਊਬੇਸ਼ਨ ਇਨੋਵੇਸ਼ਨ ਫੰਡ ਦੇ ਸੱਤਵੇਂ ਸਥਾਪਨਾ ਦਿਵਸ ’ਤੇ ਐਤਵਾਰ ਇਕ ਲਿਖਤੀ ਸੰਦੇਸ਼ ’ਚ ਮੋਦੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ’ਚ ਭਾਰਤੀਆਂ ਦਾ ਸ਼ਾਨਦਾਰ ਕੰਮ ਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਉਨ੍ਹਾਂ ਦਾ ਉਤਸ਼ਾਹ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਭਾਰਤ ਪ੍ਰਤੀ ਦੁਨੀਆ ’ਚ ਜਿਸ ਤਰ੍ਹਾਂ ਦੀ ਉਮੀਦ ਤੇ ਭਰੋਸਾ ਵੇਖਿਆ ਜਾ ਰਿਹਾ ਹੈ, ਉਹ ਦੇਸ਼ ਦੀ ਤਾਕਤ ਨੂੰ ਦਰਸਾਉਂਦਾ ਹੈ।
ਮੋਦੀ ਨੇ ਕਿਹਾ ਕਿ ਭਾਰਤ ਇਕ ਬੇਮਿਸਾਲ ਸਮਰੱਥਾ ਵਾਲਾ ਦੇਸ਼ ਹੈ। ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਡੇ ਦੇਸ਼ ਵਾਸੀਆਂ ਦੀ ਭਾਈਵਾਲੀ ਤੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦਾ ਉਤਸ਼ਾਹ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨਾਲੋਜੀ ਦੀ ਵਰਤੋਂ ’ਤੇ ਧਿਆਨ ਕੇਂਦ੍ਰਿਤ ਕਰ ਕੇ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਅਸੀਂ ਰੱਖਿਆ ਹੈ। ਵਿਦੇਸ਼ੀ ਵਸਤਾਂ ’ਤੇ ਨਿਰਭਰਤਾ ਘਟਾਉਣਾ ਅਤੇ ਸਥਾਨਕ ਵਸਤਾਂ ਨੂੰ ਉਤਸ਼ਾਹਿਤ ਕਰਨਾ ਸਾਡੀਆਂ ਜ਼ਿਕਰਯੋਗ ਪ੍ਰਾਪਤੀਆਂ ਹਨ।
ਮੋਦੀ ਨੇ ਕਿਹਾ ਕਿ ਅੱਜ ਦਾ ਆਸ਼ਾਵਾਦ ਤੇ ਸਾਡੀਆਂ ਸਮਰੱਥਾਵਾਂ ’ਚ ਅਟੁੱਟ ਭਰੋਸਾ ਪੁਲਾੜ ਵਿਗਿਆਨ, ਰੱਖਿਆ ਤੇ ਵਪਾਰ ਸਮੇਤ ਸਾਰੇ ਖੇਤਰਾਂ ’ਚ ਫੈਲਿਆ ਹੋਇਆ ਹੈ। ਜੇ. ਆਈ. ਟੀ. ਓ. ਵਰਗੀਆਂ ਸੰਸਥਾਵਾਂ ਨੇ ਪਿਛਲੇ ਦਹਾਕੇ ਦੌਰਾਨ ਇਨ੍ਹਾਂ ਪ੍ਰਾਪਤੀਆਂ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਨੇ ਇਕ ਸਵੈ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ’ਚ ਯੋਗਦਾਨ ਪਾਇਆ ਹੈ।
ਠਾਣੇ ’ਚ ਮੀਂਹ ਕਾਰਨ ਰਿਜ਼ਾਰਟ ’ਚ ਫਸੇ 49 ਲੋਕਾਂ ਨੂੰ ਬਚਾਇਆ
NEXT STORY