ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਜਨਤਾ ਨਾਲ ਮਨ ਕੀ ਬਾਤ ਕੀਤੀ। ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਵਿਕਾਸ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 23 ਅਗਸਤ ਨੂੰ ਚੰਦਰਯਾਨ-3 ਦੀ ਚੰਦਰਮਾ 'ਤੇ ਸਾਫਟ ਲੈਂਡਿੰਗ ਦੀ ਉਪਲੱਬਧੀ ਦੇਸ਼ ਕਦੇ ਨਹੀਂ ਭੁੱਲ ਸਕਦਾ।
ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਹੋ ਰਹੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ ਵਿਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ, ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ ਵਾਸੀਆਂ ਨੇ ਪਹਿਲਾ National Space Day ਮਨਾਇਆ, ਕਿਉਂਕਿ ਚੰਦਰਯਾਨ-3 ਨੇ ਇਸੇ ਦਿਨ ਵੱਡੀ ਉਪਲੱਬਧੀ ਹਾਸਲ ਕੀਤੀ ਸੀ। ਭਾਰਤ ਇਸ ਉਪਲੱਬਧੀ ਨੂੰ ਹਾਸਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ।
15 ਅਗਸਤ ਨੂੰ ਦਿੱਸਿਆ ਇਕ ਭਾਰਤ ਸ਼੍ਰੇਸ਼ਠ ਭਾਰਤ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਵਾਰ ਵਾਂਗ ਅਸੀਂ ਲੋਕਾਂ ਨੂੰ 15 ਅਗਸਤ ਨੂੰ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਅਪੀਲ ਦੇ ਚੱਲਦੇ ਕਸ਼ਮੀਰ ਤੋਂ ਅਰੁਣਾਚਲ ਤੱਕ ਤਿਰੰਗਾ ਯਾਤਰਾ ਕੱਢੀ ਅਤੇ ਇਸ ਨੇ ਇਕ ਭਾਰਤ ਸ਼੍ਰੇਸ਼ਠ ਭਾਰਤ ਦਾ ਨਜ਼ਾਰਾ ਵਿਖਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਵਿਚ ਲੋਕਾਂ ਦੀ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ ਅਤੇ ਲੋਕਾਂ ਨੇ ਤਿਰੰਗੇ ਨਾਲ ਆਪਣੀ ਤਸਵੀਰਾਂ ਵੀ ਪੋਸਟ ਕੀਤੀਆਂ।
ਵੱਡੀ ਗਿਣਤੀ 'ਚ ਨੌਜਵਾਨ ਸਿਆਸਤ 'ਚ ਆਉਣ ਨੂੰ ਤਿਆਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਮੈਂ ਲਾਲ ਕਿਲੇ ਤੋਂ ਬਿਨਾਂ ਸਿਆਸੀ ਪਿੱਠਭੂਮੀ ਵਾਲੇ ਇਕ ਲੱਖ ਨੌਜਵਾਨਾਂ ਨੂੰ ਸਿਆਸੀ ਸਿਸਟਮ ਨਾਲ ਜੁੜਨ ਦੀ ਅਪੀਲ ਕੀਤੀ ਹੈ। ਮੇਰੀ ਇਸ ਗੱਲ 'ਤੇ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਵੱਡੀ ਗਿਣਤੀ ਵਿਚ ਸਾਡੇ ਨੌਜਵਾਨ, ਸਿਆਸਤ ਵਿਚ ਆਉਣ ਲਈ ਤਿਆਰ ਬੈਠੇ ਹਨ। ਬਸ ਉਨ੍ਹਾਂ ਨੂੰ ਸਹੀ ਮੌਕੇ ਅਤੇ ਸਹੀ ਮਾਰਗਦਰਸ਼ਨ ਦੀ ਤਲਾਸ਼ ਹੈ।
ਜਾਨਵਰਾਂ ਨਾਲ ਸਾਡਾ ਖ਼ਾਸ ਨਾਅਤਾ
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਜਾਨਵਰਾਂ ਨਾਲ ਸਾਡਾ ਖ਼ਾਸ ਨਾਅਤਾ ਰਿਹਾ ਹੈ ਅਤੇ ਅਜਿਹਾ ਹੀ ਨਜ਼ਾਰਾ ਆਸਾਮ ਵਿਚ ਨਜ਼ਰ ਆਇਆ। ਇੱਥੋਂ ਦੇ ਤਿਨਸੁਕੀਆ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਬਾਰੇਕੁਰੀ ਵਿਚ ਮੋਰਾਨ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਇਸੇ ਪਿੰਡ ਵਿਚ ਰਹਿੰਦੇ ਹਨ 'ਹੂਲਾਕ ਗਿਬਨ', ਜਿਨ੍ਹਾਂ ਨੂੰ ਇੱਥੇ 'ਹੋਲੋ ਬਾਂਦਰ' ਕਿਹਾ ਜਾਂਦਾ ਹੈ। ਹੂਲਾਕ ਗਿਬਨਸ ਨੇ ਇਸ ਪਿੰਡ ਵੀ ਹੀ ਆਪਣਾ ਬਸੇਰਾ ਬਣਾ ਲਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਪਿੰਡ ਦੇ ਲੋਕਾਂ ਦਾ ਹੂਲਾਕ ਗਿਬਨ ਨਾਲ ਬਹੁਤ ਡੂੰਘਾ ਨਾਅਤਾ ਹੈ।
9 ਬੱਚੀਆਂ ਦਾ ਜਿਨਸੀ ਸ਼ੋਸ਼ਣ, ਐਕਸਟ੍ਰਾ ਕਲਾਸ ਦੇ ਨਾਂ ’ਤੇ ਟੀਚਰ ਕਰ ਰਿਹਾ ਸੀ ਸ਼ੋਸ਼ਣ
NEXT STORY