ਝੁੰਝੁਨੂੰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਹਿਲਾ ਦਿਵਸ 'ਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ 'ਚ ਇਕ ਤੋਂ 2 ਸਾਲ ਦੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਂਵਾਂ ਨਾਲ ਮੁਲਾਕਾਤ ਕੀਤੀ ਅਤੇ ਕਿ ਬੱਚੀ ਤੋਂ ਖਿਡੌਣਾ ਲੈ ਕੇ ਉਸ ਨੂੰ ਕਾਫੀ ਦੇਰ ਤੱਕ ਰਿਝਾਉਂਦੇ ਰਹੇ। 'ਬੇਟੀ ਬਚਾਓ, ਬੇਟੀ ਪੜ੍ਹਾਓ' 'ਚ ਉਨ੍ਹਾਂ 200 ਔਰਤਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਸਾਲ 2015 ਤੋਂ ਬਾਅਦ ਬੇਟੀ ਨੂੰ ਜਨਮ ਦਿੱਤਾ। ਪ੍ਰਧਾਨ ਮੰਤਰੀ ਮੰਚ 'ਤੇ ਜਾਣ ਤੋਂ ਪਹਿਲਾਂ ਇਨ੍ਹਾਂ ਔਰਤਾਂ ਅਤੇ ਉਨ੍ਹਾਂ ਦੀ ਬੱਚੀਆਂ ਨੂੰ ਮਿਲੇ। ਮਾਈਕ ਹੱਥ 'ਚ ਲਏ ਮੋਦੀ ਨੇ ਬੱਚੀਆਂ ਨੂੰ ਕੁਝ ਬੋਲਣ ਨੂੰ ਵੀ ਕਿਹਾ।
ਮੋਦੀ ਬੱਚਿਆਂ ਦੇ ਅੰਦਾਜ 'ਚ ਹੀ ਬੱਚੀਆਂ ਨੂੰ ਮਿਲੇ ਅਤੇ ਇਕ ਬੱਚੀ ਤੋਂ ਉਸ ਦਾ ਖਿਡੌਣਾ ਲੈ ਕੇ ਕਾਫੀ ਦੇਰ ਤੱਕ ਉਸ ਨੂੰ ਰਿਝਾਉਂਦੇ ਰਹੇ। ਬੱਚੀ ਨੇ ਵੀ ਆਪਣਾ ਖਿਡੌਣਾ ਪ੍ਰਧਾਨ ਮੰਤਰੀ ਤੋਂ ਵਾਪਸ ਲੈਣ ਲਈ ਕਾਫੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਉਹ ਸਫ਼ਲ ਵੀ ਹੋਈ। ਪ੍ਰਧਾਨ ਮੰਤਰੀ ਔਰਤਾਂ ਨੂੰ ਵੀ ਮਿਲੇ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਬਾਰੇ ਸਵਾਲ ਪੁੱਛੇ। ਔਰਤਾਂ ਪ੍ਰਧਾਨ ਮੰਤਰੀ ਨਾਲ ਆਪਣੇ ਬੱਚਿਆਂ ਨੂੰ ਦੇਖ ਕੇ ਫੁੱਲੇ ਨਹੀਂ ਸਮਾ ਰਹੀਆਂ ਸਨ। ਮੰਚ 'ਤੇ ਜਾਂਦੇ ਸਮੇਂ ਇਕ ਵਾਰ ਫਿਰ ਬੱਚੀਆਂ ਉਨ੍ਹਾਂ ਦੇ ਸਾਹਮਣੇ ਆ ਗਈਆਂ ਅਤੇ ਉਨ੍ਹਾਂ ਨੇ ਡਾਂਸ ਦਿਖਾਇਆ।
ਗਰੀਬ ਕਿਸਾਨ ਦੀਆਂ 3 ਧੀਆਂ ਦਾ ਗਜ਼ਬ ਹੌਂਸਲਾ, ਤਿੰਨੋਂ ਫੌਜ ਵਿਚ
NEXT STORY