ਨੈਸ਼ਨਲ ਡੈਸਕ- ਕੇਂਦਰ ਸਰਕਾਰ 30 ਮਈ ਆਪਣੇ ਕਾਰਜਕਾਲ ਦੇ ਅੱਠ ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਮਲਾ 'ਚ ਰਿਜ 'ਤੇ ਹੋਣ ਵਾਲੀ ਰੈਲੀ ਇਤਿਹਾਸਿਕ ਹੋਵੇਗੀ। ਇਹ ਜਾਣਕਾਰੀ ਭਾਜਪਾ ਦੇ ਸੂਬਾ ਪ੍ਰਧਾਨ ਸੁਰੇਸ਼ ਕਸ਼ਯਪ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ 'ਤੇ 31 ਮਈ ਨੂੰ ਰਿਜ 'ਤੇ ਹੋਣ ਵਾਲੀ ਰੈਲੀ ਇਤਿਹਾਸਿਕ ਹੋਵੇਗੀ। ਕੇਂਦਰ ਸਰਕਾਰ ਦਾ ਕਾਰਜਕਾਲ ਇਤਿਹਾਸਿਕ ਰਿਹਾ ਹੈ। ਭਾਜਪਾ ਨੇ ਭਾਰਤ ਦੇ ਲੋਕਾਂ ਨੂੰ ਇਕ ਮਜ਼ਬੂਤ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੱਤਾ ਹੈ।
ਕਸ਼ਯਪ ਨੇ ਕਿਹਾ ਕਿ ਪ੍ਰਧਾਨ ਮੰਤਰੀ 31 ਮਈ ਨੂੰ ਇਕ ਵਿਸ਼ਾਲ ਰੈਲੀ 'ਚ ਸ਼ਾਮਲ ਹੋਣਗੇ। ਇਹ ਰੈਲੀ ਇਤਿਹਾਸਿਕ ਰਿਜ ਮੈਦਾਨ 'ਤੇ ਹੋਵੇਗੀ, ਸਾਡੀ ਕੇਂਦਰ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੇ ਮੌਕੇ 'ਤੇ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਪੂਰੇ ਦੇਸ਼ 'ਚ ਸ਼ਿਮਲਾ ਤੋਂ 17 ਲੱਖ ਲਾਭਪਾਤਰੀਆਂ ਨੂੰ ਸੰਬੋਧਿਤ ਕਰਨਗੇ। ਇਹ ਜਨਸਭਾ ਇਤਿਹਾਸਿਕ ਹੋਵੇਗੀ ਅਤੇ ਹਿਮਾਚਲ ਪ੍ਰਦੇਸ਼ ਇਸ ਸਮਾਰੋਹ ਦੀ ਮੇਜ਼ਬਾਨੀ ਕਰਨ ਲਈ ਖੁਦ ਨੂੰ ਕਿਮਸਤਵਾਲਾ ਮੰਨਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਏਗੀ, ਇਸ ਪ੍ਰੋਗਰਾਮ 'ਚ ਸ਼ਿਮਲਾ ਸੰਸਦੀ ਖੇਤਰ ਦੇ 50 ਹਜ਼ਾਰ ਲੋਕ ਸ਼ਾਮਲ ਹੋਣਗੇ।
ਇਸ ਪ੍ਰੋਗਰਾਮ ਨੂੰ ਦੁਨੀਆ ਭਰ ਦੇ ਦਰਸ਼ਕ ਦੇਖਣਗੇ। ਉਨ੍ਹਾਂ ਨੇ ਕਿਹਾ ਕਿ ਇਹ ਹਿਮਾਚਲ ਦੇ ਲਈ ਚੁਣਾਵੀਂ ਸਾਲ ਹੈ ਅਤੇ ਮੋਦੀ ਦੀ ਜਨਸਭਾ ਸਾਡੇ ਕਾਰਜਕਰਤਾਵਾਂ ਲਈ ਮਨੋਬਲ ਨੂੰ ਵਾਧਾ ਦੇਵੇਗੀ। ਸੀ.ਟੀ.ਓ. ਸ਼ਿਮਲਾ ਤੋਂ ਸ਼ੁਰੂ ਹੋਣ ਵਾਲੇ ਰੋਡ ਸ਼ੋਅ 'ਚ ਪ੍ਰਧਾਨ ਮੰਤਰੀ ਮੋਦੀ ਵੀ ਹਿੱਸਾ ਲੈਣਗੇ।
ਆਮਦਨ ਤੋਂ ਵਧ ਜਾਇਦਾਦ ਦਾ ਮਾਮਲਾ, ਓਮ ਪ੍ਰਕਾਸ਼ ਚੌਟਾਲਾ ਨੂੰ ਹੋਈ 4 ਸਾਲ ਦੀ ਕੈਦ
NEXT STORY