ਕੋਚੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ਨੀਵਾਰ ਨੂੰ ਕੇਰਲ ਦੀ ਪਹਿਲੀ ਮੈਟਰੋ ਟਰੇਨ ਦਾ ਉਦਘਾਟਨ ਕੀਤਾ। ਇਸ ਮੌਕੇ ਮੋਦੀ ਪਲਾਰਿਵਟੱਮ ਸਟੇਸ਼ਨ ਤੋਂ ਪਥਾਦਿਪਲੱਮ ਦਰਮਿਆਨ ਮੈਟਰੋ ਦਾ ਸਫਰ ਵੀ ਕੀਤਾ। ਜਵਾਹਰਲਾਲ ਨਹਿਰੂ ਸਟੇਡੀਅਮ 'ਚ ਹੋਏ ਇਸ ਉਦਘਾਟਨ ਸਮਾਰੋਹ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ 'ਤੇ ਵੈਂਕਈਆ ਨਾਇਡੂ, ਗਵਰਨਰ ਪੀ. ਸਤਸ਼ਿਵਮ, ਸੀ.ਐੱਮ. ਪੀ. ਵਿਜਯਨ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਰਮੇਸ਼ ਚੇਨਿਥਲਾ, ਐਨਾਰਕੁਲਮ ਦੇ ਸੰਸਦ ਮੈਂਬਰ ਕੇ.ਵੀ. ਥਾਮਸ ਅਤੇ ਮੈਟਰੋ ਮੈਨ ਈ. ਸ਼੍ਰੀਧਰਨ ਮੌਜੂਦ ਰਹੇ। ਪਹਿਲੇ ਮੈਟਰੋ ਮੈਨ ਦਾ ਨਾਂ ਲਿਸਟ 'ਚ ਨਹੀਂ ਸੀ, ਜਿਸ ਦਾ ਵਿਰੋਧ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ 25 ਕਿਲੋਮੀਟਰ ਦੇ ਪਹਿਲੇ ਫੇਸ 'ਚ ਟਰੇਨ ਪਲਾਰਿਵਟੋਮ ਅਤੇ ਅਲੁਵਾ ਦਰਮਿਆਨ 13 ਕਿਲੋਮੀਟਰ ਦੇ ਰੂਟ 'ਤੇ ਚੱਲੇਗੀ, ਜਦੋਂ ਕਿ ਬਾਕੀ ਸੈਕਸ਼ਨ 'ਤੇ ਅਜੇ ਕੰਮ ਹੋ ਰਿਹਾ ਹੈ। ਕੋਚੀ ਮੈਟਰੋ ਦੇ ਸਾਰੇ ਸਟੇਸ਼ਨ 'ਤੇ ਰੂਫ ਟਾਪ ਸੋਲਰ ਪੈਨਲ ਲਗਵਾਏ ਜਾ ਰਹੇ ਹਨ।
ਉਦਘਾਟਨ ਤੋਂ ਬਾਅਦ ਮੋਦੀ ਦੁਪਹਿਰ ਕਰੀਬ 1 ਵਜੇ ਮੁੱਖ ਮੰਤਰੀ ਵਿਜਯਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਨਾਲ ਮੀਟਿੰਗ ਕਰਨਗੇ, ਜਿਸ 'ਚ ਰਾਜ ਦੇ ਵਿਕਾਸ ਦੇ ਕੰਮਾਂ 'ਤੇ ਚਰਚਾ ਕੀਤੀ ਜਾਵੇਗੀ। ਪੰਤਜਲੀ ਦੇ ਯੋਗ ਕੈਂਪ 'ਚ ਸ਼ਾਮਲ ਹੋਣਗੇ ਅਤੇ ਦੁਪਹਿਰ 2.15 ਵਜੇ 'ਰੀਡਿੰਗ ਡੇਅ' ਨਾਂ ਨਾਲ ਇਕ ਬੁੱਕ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਕੋਚੀ ਮੈਟਰੋ ਦਾ ਕੰਮ 2012 'ਚ ਸ਼ੁਰੂ ਹੋਇਆ ਸੀ। ਚਾਂਡੀ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੂੰ ਸੌਂਪਿਆ ਸੀ। ਡੀ.ਐੱਮ.ਆਰ.ਸੀ. ਦੇ ਪ੍ਰਿੰਸੀਪਲ ਐਡਵਾਈਜ਼ਰ ਈ.ਸ਼੍ਰੀਧਰਨ ਨੇ ਹੀ ਇਸ ਪ੍ਰਾਜੈਕਟ ਦਾ ਇੰਸਪੈਕਸ਼ਨ ਕੀਤਾ ਸੀ।
ਚਰਚਿਤ ਬਾਬਾ 3 ਦਿਨ ਤੋਂ ਹਸਪਤਾਲ 'ਚ ਲੈ ਰਿਹਾ ਹੈ 'VIP' ਸੇਵਾਵਾਂ
NEXT STORY