ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਰੂਪ ’ਚ ਵਿਸ਼ਵ ਵਿਰਾਸਤ ਕਾਸ਼ੀ ਵਿਸ਼ਵਨਾਥ ਧਾਮ ਕੰਪਲੈਕਸ ਦਾ ਅੱਜ ਉਦਘਾਟਨ ਕਰਨ ਲਈ ਵਾਰਾਣਸੀ ਪਹੁੰਚ ਗਏ ਹਨ। ਇੱਥੇ ਪਹੁੰਚਣ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਪਹੁੰਚ ਕੇ ਖੁਸ਼ ਹਾਂ। ਤੈਅ ਪ੍ਰੋਗਰਾਮ ਮੁਤਾਬਕ ਵਾਰਾਣਸੀ ਪਹੁੰਚਣ ਮਗਰੋਂ ਕਾਸ਼ੀ ਵਿਸ਼ਵਨਾਥ ਕੰਪਲੈਕਸ ’ਚ ਕਾਲ ਭੈਰਵ ਮੰਦਰ ’ਚ ਉਨ੍ਹਾਂ ਨੇ ਪੂਜਾ ਕੀਤਾ।
ਪ੍ਰਧਾਨ ਮੰਤਰੀ ਨੇ ਲਲਿਤਾ ਘਾਟ ਪਹੁੰਚ ਕੇ ਗੰਗਾ ’ਚ ਡੁਬਕੀ ਲਾਈ। ਜਿਸ ਤੋਂ ਬਾਅਦ ਮੋਦੀ ਗੰਗਾ ਜਲ ਲੈ ਕੇ ਬਾਬਾ ਧਾਮ ਵੱਲ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਕਾਸ਼ੀ ਪਹੁੰਚ ਕੇ ਖੁਸ਼ ਹਾਂ। ਕੁਝ ਦੇਰ ਬਾਅਦ ਹੀ ਅਸੀਂ ਕਾਸ਼ੀ ਵਿਸ਼ਵਨਾਥ ਧਾਮ ਕੰਪਲੈਕਸ ਦੇ ਉਦਘਾਟਨ ਦੇ ਗਵਾਹ ਬਣਾਂਗੇ। ਇਸ ਤੋਂ ਪਹਿਲਾਂ ਮੈਂ ਕਾਸ਼ੀ ਵਿਚ ਕੋਤਵਾਲ ਕਾਲ ਭੈਰਵ ਜੀ ਦੇ ਦਰਸ਼ਨ ਕੀਤੇ।
ਦੱਸ ਦੇਈਏ ਕਿ ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਫੇਜ-1 ਦਾ ਕੰਮ 339 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਹੈ। ਇਸ ’ਚ 23 ਇਮਾਰਤਾਂ ਅਤੇ 27 ਮੰਦਰ ਹਨ। ਪ੍ਰਧਾਨ ਮੰਤਰੀ ਕਾਰੀਡੋਰ ਦਾ ਉਦਘਾਟਨ ਕਰਨਗੇ। ਇਸ ਲਈ 20 ਮਿੰਟ ਦਾ ਸ਼ੁੱਭ ਮਹੂਰਤ ਹੈ। ਉਦਘਾਟਨ ਸਮਾਰੋਹ ਵਿਚ 3,000 ਤੋਂ ਵੱਧ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਦੇਸ਼ ਵਿਚ 51 ਹਜ਼ਾਰ ਥਾਵਾਂ ’ਤੇ ਇਸ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦਾ ਨਾਂ ‘ਦਿਵਯ ਕਾਸ਼ੀ ਭਵਯ ਕਾਸ਼ੀ’ ਰੱਖਿਆ ਹੈ।
ਭਾਜਪਾ ਦੀ ਮਹਿਲਾ ਨੇਤਾ ਨੇ ਸੰਜੇ ਰਾਊਤ ਵਿਰੁੱਧ FIR ਕਰਵਾਈ ਦਰਜ
NEXT STORY