ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਬਲ ਪੁਰਸਕਾਰ ਨਾਲ ਸਨਮਾਨਤ ਵਿਸ਼ਵ ਕਵੀ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਲ 1861 'ਚ ਪੱਛਮੀ ਬੰਗਾਲ 'ਚ ਜਨਮੇ ਟੈਗੋਰ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਗੁਰੂਦੇਵ ਟੈਗੋਰ ਦੀ ਜਯੰਤੀ ਮੌਕੇ ਗੁਰੂਦੇਵ ਟੈਗੋਰ ਨੂੰ ਮੇਰੀ ਸ਼ਰਧਾਂਜਲੀ। ਕਲਾ ਤੋਂ ਸੰਗੀਤ ਤੱਕ ਅਤੇ ਸਿੱਖਿਆ ਤੋਂ ਸਾਹਿਤ ਤੱਕ, ਉਨ੍ਹਾਂ ਨੇ ਕਈ ਖੇਤਰਾਂ ਵਿਚ ਅਮਿੱਟ ਛਾਪ ਛੱਡੀ ਹੈ। ਅਸੀਂ ਇਕ ਖੁਸ਼ਹਾਲ, ਪ੍ਰਗਤੀਸ਼ੀਲ ਅਤੇ ਗਿਆਨਵਾਨ ਭਾਰਤ ਲਈ ਉਨ੍ਹਾਂ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਦੱਸ ਦੇਈਏ ਕਿ ਟੈਗੋਰ ਇਕ ਨਾਟਕਕਾਰ, ਦਾਰਸ਼ਨਿਕ ਅਤੇ ਕਵੀ ਸਨ। ਉਨ੍ਹਾਂ ਨੂੰ 1913 'ਚ ਸਾਹਿਤ 'ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮੱਧ ਪ੍ਰਦੇਸ਼ : ਪੁਲ ਤੋਂ ਹੇਠਾਂ ਡਿੱਗੀ ਬੱਸ, 22 ਲੋਕਾਂ ਦੀ ਮੌਤ
NEXT STORY