ਨਵੀਂ ਦਿੱਲੀ - ਆਜ਼ਾਦੀ ਦਿਹਾੜੇ ਦੇ ਸਮਾਰੋਹ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ 10 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮਾਂ ਅਤੇ 3000 ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕਰ ਕੇ ਰਾਜਧਾਨੀ ਨੂੰ ਕਿਲੇ ’ਚ ਬਦਲ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਪੁਲਸ ਬਲ ਤਾਇਨਾਤ ਕਰਨ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦੇ ਸਾਰੇ ਬਾਰਡਰ ਵੀਰਵਾਰ ਅੱਧੀ ਰਾਤ ਤੋਂ ਸੀਲ ਕਰ ਦਿੱਤੇ ਜਾਣਗੇ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ, “ਹਰਿਆਣਾ-ਦਿੱਲੀ ਅਤੇ ਉੱਤਰ ਪ੍ਰਦੇਸ਼-ਦਿੱਲੀ ਤੋਂ ਰਾਸ਼ਟਰੀ ਰਾਜਧਾਨੀ ਦੇ ਸਾਰੇ ਬਾਰਡਰ ਬੁੱਧਵਾਰ ਰਾਤ 11.30 ਵਜੇ ਤੋਂ ਬਾਅਦ ਵਪਾਰਕ ਅਤੇ ਭਾਰੀ ਵਾਹਨਾਂ ਦੇ ਦਾਖਲੇ ਲਈ ਸੀਲ ਕਰ ਦਿੱਤੇ ਜਾਣਗੇ।
ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰੀ ਰਾਜਧਾਨੀ ਦੇ ਪ੍ਰਮੁੱਖ ਚੌਰਾਹਿਆਂ ਅਤੇ ਲਾਲ ਕਿਲੇ ਨਾਲ ਜੋੜਨ ਵਾਲੀਆਂ ਸੜਕਾਂ ’ਤੇ ਆਵਾਜਾਈ ਦੇ ਪ੍ਰਬੰਧਨ ਲਈ 3,000 ਤੋਂ ਵੱਧ ਟ੍ਰੈਫਿਕ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ।
ਏ. ਆਈ. ਆਧਾਰਿਤ 700 ਕੈਮਰੇ ਵੀ ਰੱਖਣਗੇ ਨਜ਼ਰ
ਕੇਂਦਰੀ ਅਤੇ ਨਵੀਂ ਦਿੱਲੀ ’ਚ ਚਿਹਰੇ ਦੀ ਪਛਾਣ ਵਾਲੇ 700 ਏ. ਆਈ.-ਆਧਾਰਿਤ ਕੈਮਰੇ ਲਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਈ. ਜੀ. ਆਈ. ਹਵਾਈ ਅੱਡੇ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਮਾਲਜ਼, ਮੈਟਰੋ ਸਟੇਸ਼ਨਾਂ ਅਤੇ ਬਾਜ਼ਾਰਾਂ ਸਮੇਤ ਵੱਖ-ਵੱਖ ਥਾਵਾਂ ’ਤੇ ਵਾਧੂ ਪੁਲਸ ਟੀਮਾਂ ਅਤੇ ਪੈਰਾ ਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।
ਸੁਤੰਤਰਤਾ ਦਿਵਸ : 2022 ਜੰਮੂ ਅੱਤਵਾਦੀ ਮੁਕਾਬਲੇ 'ਚ ਸ਼ਾਮਲ CISF ਦੇ 10 ਜਵਾਨਾਂ ਨੂੰ ਮਿਲਿਆ ਬਹਾਦਰੀ ਮੈਡਲ
NEXT STORY