ਚੇਨਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਗਸਤ ਨੂੰ ਦੱਖਣੀ ਭਾਰਤ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੀਆਂ ਦੋ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਹਰੀ ਝੰਡੀ ਦਿਖਾ ਕੇ ਕਰਨਗੇ। ਦੱਖਣੀ ਰੇਲਵੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇੱਥੇ ਜਾਰੀ ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਦੇ ਰਾਹੀਂ ਡਾ. ਐੱਮ.ਜੀ.ਆਰ. ਚੇਨਈ ਸੈਂਟਰਲ - ਨਾਗਰਕੋਇਲ ਵੰਦੇ ਭਾਰਤ ਅਤੇ ਮਦੁਰਾਈ - ਬੈਂਗਲੁਰੂ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ।
ਇਹ ਵੀ ਪੜ੍ਹੋ - 1984 ਸਿੱਖ ਕਤਲੇਆਮ: ਅਦਾਲਤ ਵਲੋਂ ਜਗਦੀਸ਼ ਟਾਈਟਲਰ ‘ਤੇ ਦੋਸ਼ ਆਇਦ
ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨਾਗਰਕੋਇਲ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਉਦਘਾਟਨ ਵਾਲੇ ਦਿਨ ਹੀ ਡਾ. ਐੱਮ.ਜੀ.ਆਰ. ਚੇਨਈ ਸੈਂਟਰਲ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਪਰ ਇਸਦੀ ਨਿਯਮਤ ਸੇਵਾ ਚੇਨਈ ਏਗਮੋਰ (ਚੇਨਈ ਈਸ਼ੁੰਬਰ) ਤੋਂ ਹੋਵੇਗੀ। ਇਹ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਚਲਾਇਆ ਜਾਵੇਗਾ। ਰੀਲੀਜ਼ ਅਨੁਸਾਰ ਟ੍ਰੇਨ ਨੰਬਰ 20627 ਵੰਦੇ ਭਾਰਤ ਐਕਸਪ੍ਰੈਸ ਚੇਨਈ ਏਗਮੋਰ ਤੋਂ ਸਵੇਰੇ 5 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਦੁਪਹਿਰ 1.50 ਵਜੇ ਨਾਗਰਕੋਇਲ ਪਹੁੰਚੇਗੀ। ਨਾਗਰਕੋਇਲ ਜੰਕਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਇਹ ਤੰਬਰਮ, ਵਿਲੁਪੁਰਮ, ਤਿਰੂਚਿਰਾਪੱਲੀ, ਡਿੰਡੁਗਲ, ਮਦੁਰਾਈ, ਕੋਵਿਲਪੱਟੀ ਅਤੇ ਤਿਰੂਨੇਵੇਲੀ ਵਿਖੇ ਰੁਕੇਗੀ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼
ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਵਾਪਸੀ ਵਿਚ ਇਹ ਟਰੇਨ ਨੰਬਰ 20628 ਦੇ ਰੂਪ ਵਿੱਚ ਨਾਗਰਕੋਇਲ ਜੰਕਸ਼ਨ ਤੋਂ ਦੁਪਹਿਰ 2.20 ਵਜੇ ਰਵਾਨਾ ਹੋਵੇਗੀ ਅਤੇ ਰਾਤ 11 ਵਜੇ ਚੇਨਈ ਐਗਮੋਰ ਪਹੁੰਚੇਗੀ। ਰੀਲੀਜ਼ ਅਨੁਸਾਰ, ਮਦੁਰਾਈ ਅਤੇ ਬੈਂਗਲੁਰੂ ਛਾਉਣੀ ਵਿਚਕਾਰ ਵੰਦੇ ਭਾਰਤ ਸੇਵਾ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚਲਾਈ ਜਾਵੇਗੀ। ਟ੍ਰੇਨ ਨੰਬਰ 20671 ਦੇ ਰੂਪ ਵਿੱਚ ਇਹ ਮਦੁਰਾਈ ਤੋਂ ਸਵੇਰੇ 5.15 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1 ਵਜੇ ਬੈਂਗਲੁਰੂ ਛਾਉਣੀ ਪਹੁੰਚੇਗੀ। ਦੱਖਣੀ ਰੇਲਵੇ ਅਨੁਸਾਰ, ਇਹ ਰੇਲਗੱਡੀ ਬੰਗਲੁਰੂ ਛਾਉਣੀ ਤੋਂ ਦੁਪਹਿਰ 1.30 ਵਜੇ ਰਵਾਨਾ ਹੋਵੇਗੀ ਅਤੇ ਰਾਤ 9.45 ਵਜੇ ਮਦੁਰਾਈ ਪਹੁੰਚੇਗੀ ਅਤੇ ਦੋਵੇਂ ਪਾਸੇ ਡਿੰਡੁਗਲ, ਤਿਰੂਚਿਰਾਪੱਲੀ, ਕਰੂਰ, ਨਮੱਕਲ, ਸਲੇਮ ਅਤੇ ਕ੍ਰਿਸ਼ਨਰਾਜਪੁਰਮ ਵਿਖੇ ਰੁਕੇਗੀ।
ਇਹ ਵੀ ਪੜ੍ਹੋ - ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਦ ਨੂੰ IAS ਕਹਿ ਕੇ ਪਾਉਂਦਾ ਸੀ ਲੋਕਾਂ 'ਤੇ ਰੋਹਬ, ਜਾਅਲੀ ਆਈ ਕਾਰਡ ਸਮੇਤ ਹੋਇਆ ਗ੍ਰਿਫ਼ਤਾਰ
NEXT STORY