ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ 5 ਅਕਤੂਬਰ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਉੱਥੇ ਬਿਲਾਸਪੁਰ ’ਚ ਨਵੇਂ ਬਣੇ ਏਮਜ਼ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਵਲੋਂ ਜਾਰੀ ਬਿਆਨ ਮੁਤਾਬਕ ਇਸ ਦੌਰਾਨ ਮੋਦੀ 3,650 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
PMO ਮੁਤਾਬਕ ਪ੍ਰਧਾਨ ਮੰਤਰੀ 5 ਅਕਤੂਬਰ ਨੂੰ 11.30 ਵਜੇ ਬਿਲਾਸਪੁਰ ’ਚ ਏਮਜ਼ ਦਾ ਉਦਘਾਟਨ ਕਰਨਗੇ। ਇਸ ਏਮਜ਼ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਨੇ ਹੀ 2017 ’ਚ ਰੱਖਿਆ ਸੀ। ਇਸ ਤੋਂ ਬਾਅਦ ਉਹ ਸਥਾਨਕ ਲੁਹਣੂ ਮੈਦਾਨ ’ਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਜਿਸ ਤੋਂ ਬਾਅਦ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਪ੍ਰਧਾਨ ਮੰਤਰੀ ਕੁੱਲੂ ਦੁਸ਼ਹਿਰਾ ਸਮਾਰੋਹ ’ਚ ਵੀ ਸ਼ਿਰਕਤ ਕਰਨਗੇ। PMO ਨੇ ਕਿਹਾ ਕਿ ਬਿਲਾਸਪੁਰ ਏਮਜ਼ ਦਾ ਨਿਰਮਾਣ 1470 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ’ਚ ਸਰਜਰੀ ਕਮਰਾ, 750 ਬਿਸਤਰੇ, ਜਿਨ੍ਹਾਂ ’ਚ 64 ਆਈ. ਸੀ. ਯੂ. ਵਾਲੇ ਬਿਸਤਰੇ ਹੋਣਗੇ। ਇਹ ਹਸਪਤਾਲ 247 ਏਕੜ ’ਚ ਫੈਲਿਆ ਹੈ।
ਰਾਸ਼ਟਰਪਤੀ ਮੁਰਮੂ ਵਲੋਂ ਸਾਬਰਮਤੀ ਆਸ਼ਰਮ ’ਚ ਬਾਪੂ ਗਾਂਧੀ ਨੂੰ ਸ਼ਰਧਾਂਜਲੀ, ਕੱਤਿਆ ਚਰਖਾ
NEXT STORY