ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਭਗਵਾਨ ਮਹਾਵੀਰ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਕਿਹਾ, ''ਅੱਜ ਇਕ ਖਾਸ ਦਿਨ ਹੈ, ਜਦੋਂ ਅਸੀਂ ਭਗਵਾਨ ਮਹਾਵੀਰ ਦੀਆਂ ਮਹਾਨ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ। ਉਨ੍ਹਾਂ ਨੇ ਸ਼ਾਂਤਮਈ, ਸਦਭਾਵਨਾ ਵਾਲੇ ਅਤੇ ਖੁਸ਼ਹਾਲ ਸਮਾਜ ਦੇ ਨਿਰਮਾਣ ਦਾ ਰਾਹ ਦਿਖਾਇਆ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਹਮੇਸ਼ਾ ਦੂਜਿਆਂ ਦੀ ਸੇਵਾ ਕਰੀਏ ਅਤੇ ਗਰੀਬਾਂ ਤੇ ਪਿੱਛੜੇ ਲੋਕਾਂ ਦੀ ਜ਼ਿੰਦਗੀ 'ਚ ਸਕਾਰਾਤਮਕ ਤਬਦੀਲੀ ਲਿਆਈਏ।''
ਇਹ ਵੀ ਪੜ੍ਹੋ- ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ CBI ਦੀ ਜ਼ਿੰਮੇਵਾਰੀ, ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ: PM ਮੋਦੀ

ਮਹਾਵੀਰ ਜਯੰਤੀ 24ਵੇਂ ਅਤੇ ਅੰਤਿਮ ਜੈਨ ਤੀਰਥਕਰ ਭਗਵਾਨ ਮਹਾਵੀਰ ਦੇ ਜਨਮ ਦਿਵਸ ਦੇ ਮੌਕੇ ਮਨਾਈ ਜਾਂਦੀ ਹੈ। ਜੈਨ ਭਾਈਚਾਰੇ ਲਈ ਮਹਾਵੀਰ ਜਯੰਤੀ ਦਾ ਵਿਸ਼ੇਸ਼ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਹੈ। ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਵਿਚ ਕ੍ਰਾਂਤੀਕਾਰੀ ਯੁੱਗ ਦਾ ਨਿਰਮਾਣ ਕਰਨ ਵਾਲੇ ਜੈਨ ਧਰਮ ਦੇ 24ਵੇਂ ਤੀਰਥੰਕਰ, ਸੱਚ ਅਤੇ ਅਹਿੰਸਾ ਦੇ ਪੁਜਾਰੀ ਭਗਵਾਨ ਮਹਾਵੀਰ ਦਾ ਜਨਮ ਅੱਜ ਤੋਂ ਲਗਭਗ 2621 ਸਾਲ ਪਹਿਲਾਂ ਬਿਹਾਰ ਸੂਬੇ ਦੇ ਕੁੰਡਲਗ੍ਰਾਮ ਨਗਰ ਦੇ ਰਾਜਾ ਸਿਧਾਰਥ ਅਤੇ ਮਹਾਰਾਣੀ ਤ੍ਰਿਸ਼ਲਾ ਦੇ ਘਰ ਚੇਤ ਦੀ ਸ਼ੁਕਲ ਤ੍ਰਿਓਦਸ਼ੀ ਦੇ ਪਵਿੱਤਰ ਦਿਨ ਨੂੰ ਹੋਇਆ।
ਇਹ ਵੀ ਪੜ੍ਹੋ- ਅੱਜ ਜਨਮ ਦਿਵਸ 'ਤੇ ਵਿਸ਼ੇਸ਼: ਸੱਚ ਅਤੇ ਅਹਿੰਸਾ ਦੇ ਅਵਤਾਰ ‘ਭਗਵਾਨ ਮਹਾਵੀਰ ਸਵਾਮੀ'
ਦੇਸ਼ ਧ੍ਰੋਹ ਦੇ ਮਾਮਲੇ 'ਚ ਯਾਸੀਨ ਭਟਕਲ ਸਮੇਤ 11 ਵਿਰੁੱਧ ਦੋਸ਼ ਤੈਅ, ਸੂਰਤ 'ਚ ਰਚੀ ਸੀ ਪਰਮਾਣੂ ਹਮਲੇ ਦੀ ਸਾਜ਼ਿਸ਼
NEXT STORY