ਨਵੀਂ ਦਿੱਲੀ (ਵਾਰਤਾ)— ਚੀਨ ਨਾਲ ਸਰੱਹਦ 'ਤੇ ਚੱਲ ਰਹੇ ਤਣਾਅ ਅਤੇ ਚੀਨ ਦੀਆਂ 59 ਮੋਬਾਇਲ ਐਪਸ 'ਤੇ ਪਾਬੰਦੀ ਲਾਏ ਜਾਣ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਅਤੇ ਸਟਾਰਟ ਅਪ ਕੰਪਨੀਆਂ ਨੂੰ ਦੇਸੀ ਮੋਬਾਇਲ ਐਪ ਬਣਾਉਣ ਦੀ ਅਪੀਲ ਕੀਤੀ ਹੈ। ਦਰਅਸਲ ਹੁਣ ਇਸ ਮਾਮਲੇ ਵਿਚ ਵੀ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਯੋਜਨਾ ਹੈ। ਜਿਸ ਕਰ ਕੇ ਮੋਦੀ ਐਪ ਇਨੋਵੇਸ਼ਨ ਚੈਲੇਂਜ ਲਾਂਚ ਕਰਨ ਜਾ ਰਹੇ ਹਨ। ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ- ਅੱਜ ਮੇਡ ਇਨ ਇੰਡੀਆ ਐਪਸ ਬਣਾਉਣ ਲਈ ਤਕਨੀਕੀ ਅਤੇ ਸਟਾਰਟ ਅੱਪ ਭਾਈਚਾਰੇ ਵਿਚਾਲੇ ਅਪਾਰ ਉਤਸ਼ਾਹ ਹੈ। ਇਸ ਲਈ ਉਹ @GoI_MeitY ਅਤੇ @AIMtoInnovate ਮਿਲ ਕੇ ਇਨੋਵੇਸ਼ਨ ਚੈਲੇਂਜ ਸ਼ੁਰੂ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਅਜਿਹਾ ਪ੍ਰੋਡੈਕਟ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਕੁਝ ਚੰਗਾ ਕਰਨ ਦਾ ਦ੍ਰਿਸ਼ਟੀਕੋਣ ਅਤੇ ਸਮਰੱਥਾ ਹੈ ਤਾਂ ਟੇਕ ਕਮਿਊਨਿਟੀ ਨਾਲ ਜੁੜ ਜਾਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿੰਕਡਇਨ 'ਤੇ ਆਪਣੇ ਵਿਚਾਰ ਰੱਖੇ। ਜ਼ਿਕਰਯੋਗ ਹੈ ਕਿ ਸਰਹੱਦ 'ਤੇ ਚੀਨ ਨਾਲ ਚੱਲ ਰਹੀ ਖਿੱਚੋਤਾਣ ਦਰਮਿਆਨ ਭਾਰਤ ਨੇ ਚੀਨ ਦੀ 59 ਮੋਬਾਇਲ ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਚੈਲੇਂਜ ਇਨ੍ਹਾਂ ਐਪਸ ਦੇ ਬਦਲ 'ਚ ਪੇਸ਼ ਕਰਨ ਲਈ ਸ਼ੁਰੂ ਕੀਤੀ ਗਈ ਹੈ।
ਵਿਕਾਸ ਦੁਬੇ ਦੇ ਪਿਤਾ ਬੋਲੇ- ਪੁੱਤਰ ਦੋਸ਼ੀ ਹੁੰਦਾ ਤਾਂ ਹੁਣ ਤੱਕ ਐਨਕਾਉਂਟਰ ਕਰ ਦਿੰਦੇ
NEXT STORY