ਨਵੀਂ ਦਿੱਲੀ— ਉਪ ਰਾਸ਼ਟਰਪਤੀ ਵੈਂਕੇਆ ਨਾਇਡੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗਲਵਾਰ ਨੂੰ ਉਨ੍ਹਾਂ ਦੇ 69ਵੇਂ ਜਨਮ ਦਿਨ ਮੌਕੇ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਨਾਇਡੂ ਨੇ ਟਵੀਟ ਕੀਤਾ, ''ਭਾਰਤ ਨੇ ਤੁਹਾਡੀ ਅਗਵਾਈ 'ਚ ਤੁਹਾਡੀ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਦੀ ਬਦੌਲਤ ਵਿਸ਼ਵ ਪੱਧਰ 'ਤੇ ਨਵਾਂ ਮੁਕਾਮ ਹਾਸਲ ਕੀਤਾ ਹੈ। ਤੁਹਾਨੂੰ ਜਨਮ ਦਿਨ ਦੀ ਵਧਾਈ। ਤੁਸੀਂ ਸਿਹਤਮੰਦ ਰਹੋ।''
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ, ''ਦ੍ਰਿੜ ਇੱਛਾ ਸ਼ਕਤੀ, ਫੈਸਲਾਕੁੰਨ ਅਗਵਾਈ ਅਤੇ ਅਣਥੱਕ ਮਿਹਨਤ ਦੇ ਪ੍ਰਤੀਕ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀ ਦਿਲੋਂ ਵਧਾਈ। ਤੁਹਾਡੀ ਅਗਵਾਈ 'ਚ ਉੱਭਰਦੇ ਨਵੇਂ ਭਾਰਤ ਨੇ ਵਿਸ਼ਵ 'ਚ ਇਕ ਮਜ਼ਬੂਤ, ਸੁਰੱਖਿਅਤ ਤੇ ਵਿਸ਼ਵਾਸਯੋਗ ਰਾਸ਼ਟਰ ਦੇ ਰੂਪ 'ਚ ਆਪਣੀ ਪਛਾਣ ਬਣਾਈ ਹੈ।''
ਪ੍ਰਧਾਨ ਮੰਤਰੀ ਮੋਦੀ ਆਪਣੇ ਜਨਮ ਦਿਨ ਮੌਕੇ ਆਪਣੇ ਗ੍ਰਹਿ ਸੂਬੇ ਗੁਜਰਾਤ ਦੌਰੇ 'ਤੇ ਹਨ, ਜਿੱਥੇ ਉਹ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ। ਪੀ. ਐੱਮ. ਮੋਦੀ ਇਸ ਮੌਕੇ ਆਪਣੀ ਮਾਂ ਹੀਰਾ ਬੇਨ ਮੋਦੀ ਦਾ ਅਸ਼ੀਰਵਾਦ ਲੈਣ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਵੀ ਜਾਣਗੇ।
PM ਮੋਦੀ ਦਾ 69ਵਾਂ ਜਨਮ ਦਿਨ ਅੱਜ, ਮਾਂ ਤੋਂ ਲੈਣਗੇ ਆਸ਼ੀਰਵਾਦ (ਪੜ੍ਹੋ 17 ਸਤੰਬਰ ਦੀਆਂ ਖਾਸ਼ ਖਬਰਾਂ)
NEXT STORY