ਮਾਸਕੋ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਯੂਕ੍ਰੇਨ ਸੰਘਰਸ਼ ਦੇ ਆਪਸੀ ਤੌਰ 'ਤੇ ਸਵੀਕਾਰਯੋਗ ਹੱਲ ਲਈ "ਬਹੁਤ ਵਧੀਆ ਵਿਚਾਰ" ਹਨ ਅਤੇ ਉਹ "ਹਰ ਮੀਟਿੰਗ" ਵਿੱਚ ਇਸ ਮੁੱਦੇ ਨੂੰ ਉਠਾਉਂਦੇ ਹਨ। ਪੁਤਿਨ ਨੇ ਮਾਸਕੋ ਵਿਚ 'ਵਾਲਦਾਈ ਅੰਤਰਰਾਸ਼ਟਰੀ ਚਰਚਾ ਕਲੱਬ' ਦੀ ਸਾਲਾਨਾ ਬੈਠਕ ਵਿੱਚ ਕਿਹਾ, 'ਯੁੱਧ ਨੂੰ ਖਤਮ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਰੁਖ ਬਾਰੇ ਮੈਂ ਕਹਿ ਸਕਦਾ ਹਾਂ ਕਿ ਉਹ ਉਨ੍ਹਾਂ ਵਿਸ਼ਵ ਨੇਤਾਵਾਂ ਵਿੱਚੋਂ ਇੱਕ ਹਨ ਜੋ ਨਿੱਜੀ ਪੱਧਰ 'ਤੇ ਦੋਸਤਾਨਾ ਸਬੰਧ ਹੋਣ ਦੇ ਬਾਵਜੂਦ, ਲਗਾਤਾਰ ਇਸ ਮੁੱਦੇ ਨੂੰ ਉਠਾਉਂਦੇ ਹਨ ਅਤੇ ਯੂਕਰੇਨ ਵਿੱਚ ਸੰਘਰਸ਼ ਨੂੰ ਖਤਮ ਕਰਨ ਬਾਰੇ ਪੁੱਛਦੇ ਹਨ।" ਉਨ੍ਹਾਂ ਕਿਹਾ ਕਿ ਮੋਦੀ "ਸਾਡੀ ਹਰ ਮੀਟਿੰਗ ਵਿੱਚ ਇਹ ਮੁੱਦੇ ਉਠਾਉਂਦੇ ਹਨ ਅਤੇ ਉਨ੍ਹਾਂ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਕੋਲ ਆਪਸੀ ਤੌਰ 'ਤੇ ਸਵੀਕਾਰਯੋਗ ਹੱਲ ਲੱਭਣ ਦੇ ਉਦੇਸ਼ ਨਾਲ ਬਹੁਤ ਵਧੀਆ ਵਿਚਾਰ ਹਨ।"
ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਹੋਏ ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਪੁਤਿਨ ਅਤੇ ਮੋਦੀ ਵਿਚਾਲੇ ਗੱਲਬਾਤ ਹੋਈ ਸੀ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਨੇ ਫਰਵਰੀ 2022 ਵਿਚ ਸ਼ੁਰੂ ਹੋਈ ਯੂਕ੍ਰੇਨ ਜੰਗ ਦੀ ਸਮੁੱਚੀ ਸਥਿਤੀ ਅਤੇ ਸ਼ਾਂਤੀ ਲਈ ਜਾਰੀ ਯਤਨਾਂ ਬਾਰੇ ਮੋਦੀ ਨੂੰ ਜਾਣਕਾਰੀ ਦਿੱਤੀ ਸੀ। ਉਸ ਤੋਂ ਕੁਝ ਦਿਨ ਪਹਿਲਾਂ ਕ੍ਰੈਮਲਿਨ (ਰੂਸ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ) ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਸੀ ਕਿ ਰੂਸ ਯੂਕ੍ਰੇਨ ਸੰਘਰਸ਼ ਨੂੰ ਖ਼ਤਮ ਕਰਨ ਲਈ ਭਾਰਤ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਸ਼ਾਂਤੀ ਯਤਨ ਦਾ ਸਵਾਗਤ ਕਰੇਗਾ।
ਸਮਿਤ ਮਛਾਰ ਨੂੰ ਮਿਲੇਗਾ ਬਹਾਦਰੀ ਦਾ ਇਨਾਮ ! 1 ਕਰੋੜ ਦਾ ਹੋ ਗਿਆ ਐਲਾਨ, ਰਾਸ਼ਟਰੀ ਸਨਮਾਨ...
NEXT STORY