ਨਵੀਂ ਦਿੱਲੀ— ਪੀ.ਐੱਮ.ਸੀ. ਬੈਂਕ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਦੀ ਵੱਡੀ ਟਿੱਪਣੀ ਸਾਹਮਣੇ ਆਈ ਹੈ। ਸਿਰਸਾ ਨੇ ਕਿਹਾ ਕਿ ਇਹ ਇਕ ਸਹਿਕਾਰੀ ਬੈਂਕ ਹੈ ਪਰ ਇਹ ਸਿਰਫ਼ ਭਾਰਤੀ ਰਿਜ਼ਰਵ ਬੈਂਕ ਵਲੋਂ ਸੰਚਾਲਤ ਕੀਤਾ ਜਾ ਰਿਹਾ ਹੈ। ਇਸ ਦੇ ਸਾਰੇ ਫਾਰਮੇਟ ਆਰ.ਬੀ.ਆਈ. ਵਲੋਂ ਤੈਅ ਕੀਤੇ ਗਏ ਹਨ ਅਤੇ ਘਪਲੇ ਦੀਆਂ ਕਈ ਜ਼ਿੰਮੇਵਾਰੀਆਂ ਆਰ.ਬੀ.ਆਈ. 'ਤੇ ਹਨ। ਸਿਰਸਾ ਨੇ ਕਿਹਾ ਕਿ ਪੀ.ਐੱਮ.ਸੀ. ਬੈਂਕ ਘਪਲੇ ਲਈ ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ) ਜ਼ਿੰਮੇਵਾਰ ਹੈ, ਉਸ ਨੂੰ ਸਾਡਾ ਪੈਸਾ ਵਾਪਸ ਕਰਨਾ ਪਵੇਗਾ।
ਸਿਰਸਾ ਨੇ ਕਿਹਾ ਕਿ ਬੈਂਕ ਦੇ ਉਪਭੋਗਤਾ ਆਪਣਾ ਪੈਸਾ ਰਾਹ ਚੱਲਦੇ ਕਿਸੇ ਨੂੰ ਨਹੀਂ ਦਿੰਦੇ ਹਨ ਸਗੋਂ ਇਹ ਪੈਸਾ ਸਰਕਾਰ ਨੂੰ ਦਿੱਤਾ ਗਿਆ ਹੈ। ਬੈਂਕ 'ਚ ਧੋਖਾਧੜੀ ਲਈ ਆਰ.ਬੀ.ਆਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਆਰ.ਬੀ.ਆਈ. ਤੋਂ ਮੰਗ ਕਰਦੇ ਹੋਏ ਕਿਹਾ ਕਿ ਬੈਂਕ ਉਪਭੋਗਤਾਵਾਂ ਦੇ ਪੈਸੇ ਵਾਪਸ ਕਰੋ। ਸਿਰਸਾ ਨੇ ਇਸ ਦੌਰਾਨ ਕਿਹਾ ਕਿ ਪੀ.ਐੱਮ.ਸੀ. ਬਹੁਤ ਵੱਡਾ ਬੈਂਕਿੰਗ ਘਪਲਾ ਹੈ। ਪੰਜਾਬ ਐਂਡ ਮਹਾਰਾਸ਼ਟਰਾ ਕੋ-ਆਪਰੇਟਿਵ ਬੈਂਕ (ਪੀ.ਐੱਮ.ਸੀ.) ਜਿਸ ਨੇ ਆਪਣੇ ਖਾਤਾਧਾਰਕਾਂ ਦਾ ਕਰੋੜਾਂ ਰੁਪਏ ਆਪਣੀ ਮੌਜ-ਮਸਤੀ ਲਈ ਉੱਡਾਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਮਹਾਰਾਸ਼ਟਰ ਕੋ-ਆਪਰੇਟਿਵ (ਪੀ.ਐੱਮ.ਸੀ.) ਬੈਂਕ ਦੇ ਚੇਅਰਮੈਨ ਐੱਸ. ਵਰਯਾਮ ਸਿੰਘ ਨੂੰ ਮੁੰਬਈ ਦੀ ਆਰਥਿਕ ਅਪਰਾਧ ਬਰਾਂਚ ਨੇ ਸ਼ਨੀਵਾਰ ਨੂੰ ਹਿਰਾਸਤ 'ਚ ਲੈ ਲਿਆ। ਬੈਂਕ 'ਚ 4.355 ਕਰੋੜ ਰੁਪਏ ਦੀ ਕਥਿਤ ਘਪਲੇ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਇਹ ਚੌਥੀ ਗ੍ਰਿਫਤਾਰੀ ਹੈ। ਪੀ.ਐੱਮ.ਸੀ. ਬੈਂਕ 'ਚ 2 ਹਫਤੇ ਪਹਿਲਾਂ ਘਪਲਾ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਵਰਯਾਮ ਸਿੰਘ ਲਾਪਤਾ ਸੀ। ਆਰਥਿਕ ਅਪਰਾਧ ਸ਼ਾਖਾ ਨੇ ਬੈਂਕ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਐੱਚ.ਡੀ.ਆਈ.ਐੱਲ. ਅਤੇ ਪੀ.ਐੱਮ.ਸੀ. ਬੈਂਕ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਇਕ ਸ਼ਿਕਾਇਤ ਦਰਜ ਕੀਤੀ ਹੈ।
ਸਰਦੀਆਂ 'ਚ ਪ੍ਰਦੂਸ਼ਣ ਕੰਟਰੋਲ ਲਈ ਰਾਤ ਸਮੇਂ ਪਹਿਰਾ ਦੇ ਰਹੀ ਦਿੱਲੀ ਸਰਕਾਰ
NEXT STORY