ਨਵੀਂ ਦਿੱਲੀ- ਬੈਂਕ ਵਿਚ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਪੰਜਾਬ ਨੈਸ਼ਨਲ ਬੈਂਕ (PNB) ਨੇ ਸਪੈਸ਼ਲਿਸਟ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ 3 ਮਾਰਚ ਤੋਂ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ, ਜਿਸ ਵਿਚ ਇੱਛੁਕ ਅਤੇ ਯੋਗ ਉਮੀਦਵਾਰ 24 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।
ਪੋਸਟਾਂ ਦੇ ਵੇਰਵੇ
PNB ਸਪੈਸ਼ਲਿਸਟ ਅਫਸਰ ਦੀਆਂ ਇਹ ਅਸਾਮੀਆਂ ਆਈ.ਟੀ, ਸਾਇੰਟਿਸਟ, ਸਕਿਓਰਿਟੀ ਆਦਿ ਦੀਆਂ ਅਸਾਮੀਆਂ ਲਈ ਹਨ।
ਯੋਗਤਾ
PNB ਦੇ ਇਸ ਭਰਤੀ ਫਾਰਮ ਨੂੰ ਭਰਨ ਲਈ ਉਮੀਦਵਾਰ ਕੋਲ ਸਬੰਧਤ ਖੇਤਰ 'ਚ BE/B.Tech/MCA/ME/M.Tech/CA/CFA/MBA ਡਿਗਰੀ ਹੋਣੀ ਚਾਹੀਦੀ ਹੈ। ਵੱਖ-ਵੱਖ ਅਸਾਮੀਆਂ ਲਈ ਲੋੜੀਂਦਾ ਤਜ਼ਰਬਾ ਅਤੇ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਉਮਰ ਹੱਦ
ਇਸ ਬੈਂਕ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਪੋਸਟ ਮੁਤਾਬਕ 38 ਸਾਲ ਤੱਕ ਹੋ ਸਕਦੀ ਹੈ। ਹਾਲਾਂਕਿ ਉਪਰਲੀ ਉਮਰ ਸੀਮਾ ਵਿਚ ਛੋਟ ਸਰਕਾਰੀ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਤੀ ਪ੍ਰੀਖਿਆ, ਨਿੱਜੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਫਾਰਮ ਭਰਨ ਲਈ ਜਨਰਲ/ਓ. ਬੀ. ਸੀ/ਈ. ਡਬਲਯੂ. ਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 1180 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ SC/ST/PH ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 59 ਰੁਪਏ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਮੈਰਿਜ ਰਜਿਸਟ੍ਰੇਸ਼ਨ ਨੂੰ ਲੈ ਕੇ ਵੱਡੀ ਖ਼ਬਰ ; ਅਦਾਲਤ ਨੇ ਜਾਰੀ ਕਰ'ਤੇ ਸਖ਼ਤ ਹੁਕਮ
NEXT STORY