ਪੀਲੀਭੀਤ (ਵਾਰਤਾ)- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਕੋਤਵਾਲੀ ਜਹਾਨਾਬਾਦ ਇਲਾਕੇ 'ਚ ਇਕ ਕੁੜੀ ਨਾਲ ਜਬਰ ਜ਼ਿਨਾਹ ਕਰਨ ਅਤੇ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਸ ਸੁਪਰਡੈਂਟ ਪੀਲੀਭੀਤ ਅਤੁਲ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤਾ ਹੈ। ਜਿਸ 'ਚ ਉਸ ਨੇ ਲਿਖਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਬੱਚਿਆਂ ਨਾਲ ਥਾਣਾ ਜਹਾਨਾਬਾਦ ਇਲਾਕੇ ਦੇ ਪਿੰਡ 'ਚ ਰਹਿ ਰਹੀ ਹੈ। ਇਕ ਜਨਵਰੀ ਦੀ ਅੱਧੀ ਰਾਤ ਨੂੰ ਉਸ ਦੀ 18 ਸਾਲਾ ਧੀ ਪਿਸ਼ਾਬ ਕਰਨ ਲਈ ਉੱਠੀ ਤਾਂ ਗੁਆਂਢੀ ਕਮਲ ਧੀ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਜ਼ਬਰਨ ਜ਼ਹਿਰ ਪਿਲਾ ਦਿੱਤਾ।
ਰੌਲਾ ਸੁਣ ਕੇ ਪਰਿਵਾਰ ਵਾਲੇ ਕਮਲ ਦੇ ਘਰ ਗਏ ਤਾਂ ਕਮਲ ਦੇ ਪਰਿਵਾਰ ਨੇ ਪੀੜਤਾਂ ਦੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੀ ਧੀ ਨੂੰ ਘਰ ਦੇ ਬਾਹਰ ਸੁੱਟ ਦਿੱਤਾ। ਪੱਤਰ 'ਚ ਦੋਸ਼ ਲਗਾਇਆ ਕਿ ਥਾਣਾ ਜਹਾਨਾਬਾਦ ਪੁਲਸ ਨੇ ਉਸ ਦੀ ਸ਼ਿਕਾਇਤ 'ਤੇ ਇਕ ਨਹੀਂ ਸੁਣੀ। ਸ਼ਿਕਾਇਤ ਪੱਤਰ 'ਚ ਕਿਹਾ ਗਿਆ ਕਿ ਉਸ ਦੀ ਧੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜੋ ਪੀਲੀਭੀਤ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਦਾਖ਼ਲ ਹੈ। ਐੱਸ.ਓ. ਜਹਾਨਾਬਾਦ ਪ੍ਰਭਾਸ਼ ਕੁਮਾਰ ਅਨੁਸਾਰ ਪੁਲਸ ਸੁਪਰਡੈਂਟ ਅਤੁਲ ਸ਼ਰਮਾ ਦੇ ਨਿਰਦੇਸ਼ 'ਤੇ ਥਾਣਾ ਜਹਾਨਾਬਾਦ ਪੁਲਸ ਨੇ ਕਮਲ-ਸੰਜੂ, ਸ਼ੀਤਲ ਸਤਪਾਲ, ਕਲਾਵਤੀ, ਮਾਇਆ ਦੇਵੀ ਅਤੇ ਸਤਪਾਲ ਖ਼ਿਲਾਫ਼ ਧਾਰਾ 147, 149, 323, 328, 376 ਦੇ ਅਧੀਨ ਮੰਗਲਵਾਰ ਦੇਰ ਸ਼ਾਮ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਦੋਸ਼ੀ ਘਰ 'ਚ ਤਾਲਾ ਲਗਾ ਕੇ ਫਰਾਰ ਹੋ ਗਏ ਹਨ।
ਹਿਮਾਚਲ ਦੇ ਰੋਹਤਾਂਗ ਸਮੇਤ ਉੱਚੇ ਇਲਾਕਿਆਂ 'ਚ ਬਰਫ਼ਬਾਰੀ, ਸੈਲਾਨੀਆਂ ਨੇ ਮਾਣਿਆ ਆਨੰਦ
NEXT STORY