ਨੈਸ਼ਨਲ ਡੈਸਕ : ਜਬਲਪੁਰ ਤੋਂ ਮੁੰਬਈ ਜਾ ਰਹੀ ਗਰੀਬ ਰੱਥ ਐਕਸਪ੍ਰੈੱਸ ਟ੍ਰੇਨ ਨੰਬਰ 12187 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਟ੍ਰੇਨ ਦੇ ਏਸੀ ਕੋਚ 'ਚ ਜ਼ਹਿਰੀਲਾ ਸੱਪ ਰੇਂਗਦਾ ਹੋਇਆ ਦੇਖਿਆ ਗਿਆ। ਇਹ ਘਟਨਾ ਮਹਾਰਾਸ਼ਟਰ ਦੇ ਕਸਾਰਾ ਰੇਲਵੇ ਸਟੇਸ਼ਨ ਨੇੜੇ ਵਾਪਰੀ। ਰੇਲ ਗੱਡੀ ਦੇ ਜੀ-17 ਕੋਚ ਵਿਚ ਸੀਟ ਨੰਬਰ 23 ਦੇ ਕੋਲ ਸਭ ਤੋਂ ਪਹਿਲਾਂ ਸੱਪ ਦੇਖਿਆ ਗਿਆ, ਜਿਸ ਕਾਰਨ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ।
ਇੰਟਰਨੈੱਟ 'ਤੇ ਵਾਇਰਲ ਹੋਇਆ ਵੀਡੀਓ
ਜਿਵੇਂ ਹੀ ਟ੍ਰੇਨ ਕਸਾਰਾ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਯਾਤਰੀਆਂ ਨੇ ਡੱਬੇ ਦੇ ਅੰਦਰ ਸੱਪ ਨੂੰ ਰੇਂਗਦੇ ਦੇਖਿਆ। ਸੱਪ ਸੀਟਾਂ ਦੇ ਵਿਚਕਾਰ ਹੈਂਡਲ 'ਤੇ ਚੜ੍ਹ ਕੇ ਟ੍ਰੇਨ ਦੀ ਛੱਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਯਾਤਰੀਆਂ ਨੇ ਤੁਰੰਤ ਇਸ ਦੀ ਸੂਚਨਾ ਰੇਲ ਕਰਮਚਾਰੀਆਂ ਨੂੰ ਦਿੱਤੀ। ਇਸ ਦੌਰਾਨ ਇਕ ਯਾਤਰੀ ਨੇ ਇਸ ਘਟਨਾ ਦੀ ਵੀਡੀਓ ਬਣਾਈ, ਜੋ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ।
ਇਹ ਵੀ ਪੜ੍ਹੋ : ਕੀ ਪੋਰਨ ਡਾਊਨਲੋਡ ਕਰਨਾ ਜਾਂ ਦੇਖਣਾ POCSO ਅਤੇ IT ਐਕਟ ਤਹਿਤ ਅਪਰਾਧ ਹੈ ? SC ਸੁਣਾਏਗੀ ਫ਼ੈਸਲਾ
ਕਿਵੇਂ ਕੀਤਾ ਗਿਆ ਰੈਸਕਿਊ?
ਸੱਪ ਨਜ਼ਰ ਆਉਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਦੂਜੇ ਕੋਚ 'ਚ ਲਿਜਾਇਆ ਗਿਆ ਅਤੇ ਜੀ-17 ਕੋਚ ਨੂੰ ਬੰਦ ਕਰ ਦਿੱਤਾ ਗਿਆ। ਖੁਸ਼ਕਿਸਮਤੀ ਨਾਲ ਸੱਪ ਨੇ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਬਾਅਦ ਵਿਚ ਰੇਲਵੇ ਸਟਾਫ ਅਤੇ ਬਚਾਅ ਟੀਮ ਨੇ ਸੱਪ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ।
ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ
ਸੱਪ ਨੂੰ ਦੇਖ ਕੇ ਯਾਤਰੀਆਂ 'ਚ ਕਾਫੀ ਦਹਿਸ਼ਤ ਫੈਲ ਗਈ। ਲੋਕ ਤੁਰੰਤ ਆਪਣੀਆਂ ਸੀਟਾਂ ਛੱਡ ਕੇ ਪਿੱਛੇ ਹਟ ਗਏ। ਇਸ ਘਟਨਾ ਤੋਂ ਬਾਅਦ ਟਰੇਨ ਦੇ ਅੰਦਰ ਸੱਪ ਦਾ ਆਉਣਾ ਅਤੇ ਉਸ ਨੂੰ ਬਚਾਉਣਾ ਯਾਤਰੀਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਰੇਲਵੇ ਨੇ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸੁਰੱਖਿਆ ਉਪਾਵਾਂ ਵੱਲ ਧਿਆਨ ਦੇਣ ਲਈ ਕਿਹਾ ਹੈ। ਹਾਲਾਂਕਿ ਘਟਨਾ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਅਜਿਹੀਆਂ ਘਟਨਾਵਾਂ ਯਾਤਰੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸ਼ਤਵਾੜ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ, ਸ਼ੱਕੀਆਂ ਨੂੰ ਫੜਨ ਲਈ ਚਲਾਈ ਮੁਹਿੰਮ
NEXT STORY