ਕਠੂਆ (ਰਾਕੇਸ਼) - ਅੱਤਵਾਦੀਆਂ ਨਾਲ ਸਬੰਧ ਰੱਖਣ ਅਤੇ ਉਨ੍ਹਾਂ ਲਈ ਓ. ਜੀ. ਡਬਲਿਊ. ਵਜੋਂ ਕੰਮ ਕਰਨ ਵਾਲੇ ਵਰਦੀਧਾਰੀਆਂ ਨੂੰ ਵੀ ਪੁਲਸ ਹੁਣ ਬਖ਼ਸ਼ ਨਹੀਂ ਰਹੀ ਹੈ। ਅਜਿਹੇ ਹੀ ਇਕ ਮਾਮਲੇ ’ਚ ਕਠੂਆ ਜ਼ਿਲ੍ਹੇ ਦੇ 2 ਸਪੈਸ਼ਲ ਪੁਲਸ ਅਧਿਕਾਰੀਆਂ (ਐੱਸ. ਪੀ. ਓ.) ਨੂੰ ਉਨ੍ਹਾਂ ਦੇ ਅੱਤਵਾਦੀਆਂ ਨਾਲ ਸਬੰਧਾਂ ਕਾਰਨ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਬਰਖਾਸਤ ਕੀਤਾ ਗਿਆ ਇਕ ਐੱਸ. ਪੀ. ਓ. ਡੋਡਾ ’ਚ ਜੇਲ੍ਹ ਦੀ ਸਜ਼ਾ ਵੀ ਭੁਗਤ ਚੁੱਕਾ ਹੈ।
ਪੜ੍ਹੋ ਇਹ ਵੀ : Train 'ਚ ਸ਼ਰਾਬ ਲਿਜਾਉਣ ਵਾਲਿਆਂ ਲਈ ਖ਼ਾਸ ਖ਼ਬਰ, ਯਾਤਰਾ ਤੋਂ ਪਹਿਲਾਂ ਜਾਣੋ ਰੇਲਵੇ ਦੇ ਨਿਯਮ
ਜੰਮੂ-ਕਸ਼ਮੀਰ ਪੁਲਸ ਦੀ ਅੱਤਵਾਦ ਨਾਲ ਹਮਦਰਦੀ ਰੱਖਣ ਵਾਲਿਆਂ ਖ਼ਿਲਾਫ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਅਨੁਸਾਰ ਬਰਖਾਸਤ ਐੱਸ. ਪੀ. ਓਜ਼ ਦੀ ਪਛਾਣ ਅਬਦੁਲ ਲਤੀਫ਼ ਅਤੇ ਮੁਹੰਮਦ ਅੱਬਾਸ ਵਜੋਂ ਹੋਈ ਹੈ। ਇਹ ਪਤਾ ਲੱਗਾ ਹੈ ਕਿ ਅਬਦੁਲ ਲਤੀਫ਼ ਅੱਤਵਾਦੀਆਂ ਦੇ ਸੰਪਰਕ ’ਚ ਸੀ, ਉਨ੍ਹਾਂ ਦੀ ਸਹਾਇਤਾ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਮਦਦ ਮੁਹੱਈਆ ਕਰ ਰਿਹਾ ਸੀ, ਜਿਸ ਲਈ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਦੂਸਰੇ ਬਰਖਾਸਤ ਐੱਸ. ਪੀ. ਓ., ਮੁਹੰਮਦ ਅੱਬਾਸ ਦੇ ਖ਼ਿਲਾਫ 4 ਐੱਫ. ਆਈ. ਆਰਜ਼ ਦਰਜ ਹਨ।
ਪੜ੍ਹੋ ਇਹ ਵੀ : ਕੀ ਸਰਦੀਆਂ 'ਚ ਸ਼ਰਾਬ ਪੀਣ ਨਾਲ ਠੰਡ ਨਹੀਂ ਲੱਗਦੀ? ਮਾਹਿਰਾਂ ਨੇ ਦੱਸਿਆ ਹੈਰਾਨ ਕਰਦਾ ਸੱਚ
ਹਵਾ 'ਚ ਸੀ SpiceJet ਦਾ ਜਹਾਜ਼ ਤੇ ਇੰਜਣ ਹੋ ਗਿਆ ਫੇਲ੍ਹ, ਕੋਲਕਾਤਾ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
NEXT STORY