ਉਜੈਨ, (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ ’ਚ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕਰ ਕੇ ਸੱਟੇਬਾਜ਼ ਗਿਰੋਹ ਦਾ ਪਰਦਾਫਾਸ਼ ਕਰਦਿਆਂ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ 14.58 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਟੀ-20 ਕ੍ਰਿਕਟ ਵਿਸ਼ਵ ਕੱਪ ਅਤੇ ਆਨਲਾਈਨ ਗੇਮ ’ਤੇ ਸੱਟਾ ਲਾਉਣ ਵਾਲੇ ਇਕ ਗਿਰੋਹ ਬਾਰੇ ਸੂਚਨਾ ਮਿਲੀ ਸੀ।
ਉਜੈਨ ਰੇਂਜ ਦੇ ਆਈ. ਜੀ. ਸੰਤੋਸ਼ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਾਨੂੰ ਸੂਚਨਾ ਮਿਲੀ ਸੀ ਕਿ ਪਿਊਸ਼ ਚੋਪੜਾ ਨਾਂ ਦਾ ਵਿਅਕਤੀ ਵੱਡੇ ਪੱਧਰ ’ਤੇ ਆਨਲਾਈਨ ਸੱਟੇਬਾਜ਼ੀ ’ਚ ਸ਼ਾਮਲ ਹੈ। ਪੁਲਸ ਟੀਮਾਂ ਨੇ ਮੁਸੱਦੀਪੁਰਾ ਅਤੇ 19 ਡਰੀਮ ਕਾਲੋਨੀ ਸਮੇਤ 2-3 ਇਲਾਕਿਆਂ ’ਚ ਛਾਪੇਮਾਰੀ ਕੀਤੀ।’’
ਵਿਦੇਸ਼ੀ ਔਰਤ ਨੇ ਸਥਾਨਕ ਨੌਜਵਾਨ ’ਤੇ ਲਗਾਏ ਜਬਰ-ਜ਼ਨਾਹ ਦੇ ਦੋਸ਼
NEXT STORY