ਗਾਜ਼ੀਆਬਾਦ— ਸਹੁਰੇ ਜਾ ਰਹੀ ਲਾੜੀ ਫਰਹਾਨਾ ਦੇ ਕਤਲ ਦੀ ਜਾਂਚ ਫਿਲਹਾਲ ਕਿਸੇ ਨਤੀਜੇ 'ਤੇ ਨਹੀਂ ਪੁੱਜੀ ਹੈ। ਪੁਲਸ ਲਵ ਟ੍ਰਾਇੰਗਲ ਅਤੇ ਰੰਜਿਸ਼ ਦੋਹਾਂ ਨਾਲ ਜੋੜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦੇ ਰਡਾਰ 'ਤੇ ਲਾੜੀ ਅਤੇ ਲਾੜੇ ਦੋਹਾਂ ਦੇ ਕਰੀਬੀ ਹਨ। ਕਈ ਲੋਕ ਪੁਲਸ ਦੀ ਹਿਰਾਸਤ 'ਚ ਵੀ ਹਨ। ਨਾਹਲ ਪਿੰਡ 'ਚ ਫਰਹਾਨਾ ਦੀ ਮੌਤ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਿਆਸੀ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਫਰਹਾਨਾ ਮਸੂਰੀ ਦੇ ਨਾਹਲ ਪਿੰਡ ਤੋਂ ਵਿਦਾ ਹੋ ਕੇ ਮੁਜ਼ੱਫਰਨਗਰ ਸਥਿਤ ਸਹੁਰੇ ਘਰ ਜਾ ਰਹੀ ਸੀ, ਉਸੇ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਫਰਹਾਨਾ ਆਪਣੇ ਹੀ ਪਿੰਡ ਦੇ ਇਕ ਲੜਕੇ ਨੂੰ ਪਸੰਦ ਕਰਦੀ ਸੀ। ਲੜਕਾ ਮਕੈਨਿਕ ਸੀ, ਦੋਹਾਂ ਦੇ ਵਿਆਹ ਦੀ ਗੱਲ ਸ਼ੁਰੂ ਤਾਂ ਹੋਈ ਪਰ ਕਥਿਤ ਤੌਰ 'ਤੇ ਫਰਹਾਨਾ ਦੇ ਘਰ ਦੀ ਆਰਥਿਕ ਸਥਿਤੀ ਮਜ਼ਬੂਤ ਨਾ ਹੋਣ ਕਾਰਨ ਉਸ ਲੜਕੇ ਦੇ ਘਰ ਵਾਲਿਆਂ ਨੇ ਹੀ ਰਿਸ਼ਤਾ ਨਹੀਂ ਕੀਤਾ। ਇਸ ਤੋਂ ਬਾਅਦ ਵੀ ਫਰਹਾਨਾ ਅਤੇ ਉਸ ਲੜਕੇ ਦਾ ਮਿਲਣਾ ਜਾਰੀ ਰਿਹਾ, ਜਿਸ 'ਤੇ ਫਰਹਾਨਾ ਦੇ ਪਿਤਾ ਨੇ ਉਸ ਲੜਕੇ ਨੂੰ ਉਸ ਤੋਂ ਦੂਰ ਰਹਿਣ ਲਈ ਕਿਹਾ ਸੀ। ਇਸ 'ਤੇ ਉਸ ਲੜਕੇ ਨੂੰ ਧਮਕੀ ਦਿੱਤੀ ਸੀ ਕਿ ਉਹ ਫਰਹਾਨਾ ਦਾ ਵਿਆਹ ਕਿਸੇ ਹੋਰ ਨਾਲ ਨਹੀਂ ਹੋਣ ਦੇਵੇਗਾ।
ਫਰਹਾਨਾ ਦਾ ਪਰਿਵਾਰ ਇਸ ਮਾਮਲੇ ਨੂੰ ਲੁੱਟਖੋਹ ਦਾ ਮੰਨਣ ਤੋਂ ਹੁਣ ਤੱਕ ਇਨਕਾਰ ਕਰਦਾ ਰਿਹਾ ਹੈ। ਪਰਿਵਾਰ ਨੂੰ ਇਸ ਦੇ ਪਿੱਛੇ ਵੱਡੀ ਸਾਜਿਸ਼ ਲੱਗਦੀ ਹੈ। ਫਰਹਾਨਾ ਦੇ ਚਾਚਾ ਅਨੁਸਾਰ, ਉਹ ਉਸ ਜਗ੍ਹਾ ਗਏ ਸਨ, ਜਿੱਥੇ ਵਾਰਦਾਤ ਹੋਈ। ਉੱਥੇ ਸੜਕ ਕਿਨਾਰੇ ਮੌਜੂਦ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਕਾਤਲਾਂ ਨੇ ਗੋਲੀ ਚਲਾਉਣ ਤੋਂ ਪਹਿਲਾਂ ਘੱਟੋ-ਘੱਟ 10 ਮਿੰਟ ਤੱਕ ਫਰਹਾਨਾ ਨਾਲ ਗੱਲਬਾਤ ਕੀਤੀ ਸੀ। ਚਾਚਾ ਅਨੁਸਾਰ ਕਾਤਲਾਂ ਨੇ ਫਰਹਾਨਾ ਦੇ ਪਤੀ ਅਤੇ ਬਾਕੀ ਰਿਸ਼ਤੇਦਾਰਾਂ ਨੂੰ ਗੱਡੀ ਥੋੜ੍ਹੀ ਅੱਗੇ ਲੈ ਕੇ ਜਾਣ ਨੂੰ ਕਿਹਾ ਸੀ। ਉਸ ਤੋਂ ਬਾਅਦ ਉਨ੍ਹਾਂ ਨ ੇਕਰੀਬ 10 ਮਿੰਟ ਫਰਹਾਨਾ ਨਾਲ ਗੱਲ ਕਰ ਕੇ ਉਸ ਦੀ ਛਾਤੀ 'ਚ ਗੋਲੀ ਮਾਰ ਦਿੱਤੀ ਸੀ।
ਕੀ ਹੈ ਮਾਮਲਾ
ਮੇਰਠ ਦੇ ਦੌਰਾਲਾ ਖੇਤਰ 'ਚ ਸ਼ੁੱਕਰਵਾਰ ਨੂੰ ਦੇਰ ਰਾਤ ਲੁੱਟਖੋਹ ਦੌਰਾਨ ਕਾਰ ਸਵਾਰ ਬਦਮਾਸ਼ਾਂ ਨੇ ਨਵੀਂ ਵਿਆਹੀ ਲਾੜੀ ਫਰਮਾਨਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨਾਹਲ ਵਾਸੀ ਫਰਮਾਨ ਦੀ ਬੇਟੀ ਫਰਹਾਨਾ ਦਾ ਨਿਕਾਹ ਮੁਜ਼ੱਫਰਨਗਰ ਦੇ ਮਿਸਲਾਨਾ ਰੋਡ ਵਾਸੀ ਬਾਬੂ ਮੁਹੰਮਦ ਨਾਲ ਹੋਇਆ ਸੀ। ਵਿਦਾਈ ਤੋਂ ਬਾਅਦ ਫਰਹਾਨਾ ਜਦੋਂ ਸਹੁਰੇ ਘਰ ਜਾ ਰਹੀ ਸੀ, ਉਦੋਂ ਦੌਰਾਲਾ ਨੇੜੇ ਇਕ ਕਾਰ ਨੇ ਓਵਰਟੇਕ ਕਰ ਕੇ ਉਸ ਦੀ ਕਾਰ ਨੂੰ ਰੋਕ ਲਿਆ ਅਤੇ ਲੁੱਟਖੋਹ ਤੋਂ ਬਾਅਦ ਫਰਹਾਨਾ ਨੂੰ ਗੋਲੀ ਮਾਰ ਦਿੱਤੀ ਸੀ। ਗੋਲੀ ਲੱਗਣ ਨਾਲ ਫਰਹਾਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਕਤਲਕਾਂਡ ਦੀ ਜਾਂਚ 'ਚ ਜੁਟੀ ਪੁਲਸ ਨੇ ਨਾਹਲ ਪਿੰਡ ਦੇ ਵੀ ਕੁਝ ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ। ਜਿੱਥੋਂ ਪੁਲਸ ਨੂੰ ਕੁਝ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਕੀਤੀ ਜਾਣੀ ਹੈ। ਉੱਥੇ ਹੀ ਬਾਰਾਤ 'ਚ ਸ਼ਾਮਲ ਕੁਝ ਲੋਕਾਂ ਦੇ ਮੋਬਾਈਲ ਨੰਬਰ ਨੂੰ ਟਰੈਕਿੰਗ 'ਤੇ ਲਗਾ ਕੇ ਉਨ੍ਹਾਂ ਦੀ ਪਿਛਲੀ ਕਾਲ ਡਿਟੇਲ ਵੀ ਕੱਢੀ ਜਾ ਰਹੀ ਹੈ। ਐੱਸ.ਐੱਚ.ਓ. ਦੌਰਾਲਾ ਮਨੋਜ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਪੁਲਸ ਸਾਰੇ ਐਂਗਲ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਪੂਰੀ ਵਾਰਦਾਤ ਦਾ ਖੁਲਾਸਾ ਕੀਤਾ ਜਾਵੇਗਾ।
ਤੇਜ਼ ਰਫਤਾਰ SUV ਦੁਕਾਨ 'ਚ ਹੋਈ ਦਾਖ਼ਲ, 1 ਦੀ ਮੌਤ
NEXT STORY