ਜੈਪੁਰ— ਰਾਜਸਥਾਨ 'ਚ ਸ਼ਨੀਵਾਰ ਨੂੰ ਹੋਈ ਸਿਪਾਹੀ ਭਰਤੀ ਪ੍ਰੀਖਿਆ 'ਚ ਨਕਲ ਰੋਕਣ ਲਈ ਪ੍ਰਸ਼ਾਸਨ ਨੇ ਪਹਿਲਾਂ ਮਹਿਲਾ ਅਤੇ ਮਰਦ ਉਮੀਦਵਾਰਾਂ ਦੀ ਤਲਾਸ਼ੀ ਲਈ। ਮਰਦ ਉਮੀਦਵਾਰਾਂ ਦੇ ਬੂਟ ਅਤੇ ਸ਼ਰਟ ਉਤਰਵਾਈ ਗਈ ਜਦਕਿ ਮਹਿਲਾ ਉਮੀਦਵਾਰਾਂ ਦੇ ਗਹਿਣੇ ਉਤਰਵਾ ਕੇ ਤਲਾਸ਼ੀ ਲਈ ਗਈ। ਇਸ ਪ੍ਰੀਖਿਆ 'ਚ ਨਕਲ ਰੋਕਣ ਲਈ ਕਈ ਸ਼ਹਿਰਾਂ 'ਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆ ਗਈਆਂ।
ਸ਼ਨੀਵਾਰ ਅਤੇ ਐਤਵਾਰ ਨੂੰ ਰਾਜ ਭਰ 'ਚ ਹੋ ਰਹੀਆਂ ਪ੍ਰੀਖਿਆਵਾਂ 'ਚ ਸਿਪਾਹੀ ਲਈ ਕਰੀਬ 14 ਲੱਖ ਉਮੀਦਵਾਰ ਪ੍ਰਦੇਸ਼ ਭਰ 'ਚ 664 ਕੇਂਦਰਾਂ 'ਤੇ ਪ੍ਰੀਖਿਆਵਾਂ ਦੇ ਰਹੇ ਹਨ। ਜਿਸ ਦੇ ਲਈ ਪ੍ਰਦੇਸ਼ ਸਰਕਾਰ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਹਨ। ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਅਸਰ ਰਾਜਧਾਨੀ ਜੈਪੁਰ 'ਚ ਦੇਖਣ ਨੂੰ ਮਿਲਿਆ। ਜੈਪੁਰ 'ਚ ਸਿਪਾਹੀ ਭਰਤੀ ਪ੍ਰੀਖਿਆ ਲਈ ਕੁੱਲ 209 ਸੈਂਟਰ ਬਣਾਏ ਗਏ ਹਨ ਅਤੇ ਇਸ ਕਾਰਨ ਇੱਥੇ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾਈ ਗਈ ਹੈ। ਜੈਪੁਰ 'ਚ ਇੰਟਰਨੈੱਟ ਸੇਵਾਵਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਕੀਤਾ ਗਿਆ ਹੈ।
ਕੁਮਾਰਸਵਾਮੀ ਦੇ ਭਾਵੁਕ ਹੋਣ 'ਤੇ ਕਾਂਗਰਸ ਨੇ ਕਿਹਾ, ਸੀ.ਐੈੱਮ. ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ
NEXT STORY