ਨਵੀਂ ਦਿੱਲੀ— ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਯੂ. ਪੀ. 'ਚ ਪੁਲਸ ਐਨਕਾਊਂਟਰਸ ਨੂੰ ਲੈ ਕੇ ਯੋਗੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਯੂ. ਪੀ. ਸਰਕਾਰ ਨੂੰ ਦੋ ਹਫਤਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ 'ਚ ਹਾਲ ਹੀ ਦੇ ਮਹੀਨਿਆਂ 'ਚ 500 ਪੁਲਸ ਐਨਕਾਊਂਟਰਸ ਹੋਏ ਹਨ, ਜਿੰਨ੍ਹਾਂ 'ਚ 58 ਲੋਕ ਮਾਰੇ ਜਾ ਚੁੱਕੇ ਹਨ। ਇਕ ਐੱਨ. ਜੀ. ਓ. ਵੱਲੋਂ ਸੁਪਰੀਮ ਕੋਰਟ 'ਚ ਜਾਂਚ ਕੀਤੀ ਗਈ ਹੈ। ਇਸ ਜਾਂਚ 'ਤੇ ਕੋਰਟ ਨੇ ਯੋਗੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਦੋ ਹਫਤਿਆਂ 'ਚ ਜਵਾਬ ਮੰਗਿਆ ਹੈ। ਜਾਂਚ 'ਚ ਪੁਲਸ ਮੁਕਾਬਲੇ ਨੂੰ ਫਰਜ਼ੀ ਦੱਸਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੋਰਟ ਦੀ ਨਿਗਰਾਨੀ 'ਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਫਰਵਰੀ 2018 'ਚ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ 10 ਮਹੀਨਿਆਂ ਦੇ ਕਾਰਜਕਾਲ 'ਚ ਹੁਣ ਤੱਕ ਪ੍ਰਦੇਸ਼ 'ਚ ਪੁਲਸ ਅਤੇ ਦੋਸ਼ੀਆਂ ਵਿਚਕਾਰ 1142 ਐਨਕਾਊਂਟਰਸ ਦੀ ਲਿਸਟ ਜਾਰੀ ਕੀਤੀ ਸੀ। ਨਾਲ ਹੀ ਦੱਸਿਆ ਸੀ ਕਿ 2744 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਦੌਰਾਨ 34 ਦੋਸ਼ੀਆਂ ਨੂੰ ਪੁਲਸ ਨੇ ਮਾਰ ਦਿੱਤਾ ਸੀ। ਇਨ੍ਹਾਂ 'ਚ 985 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਦਕਿ 22 ਦੋਸ਼ੀ ਮਾਰੇ ਗਏ ਅਤੇ 155 ਜ਼ਖਮੀ ਹੋਏ। ਇਨ੍ਹਾਂ 'ਚ 128 ਪੁਲਸ ਕਰਮਚਾਰੀ ਜ਼ਖਮੀ ਵੀ ਹੋਏ, ਜਿੰਨ੍ਹਾਂ 'ਚ 1 ਸ਼ਹੀਦ ਹੋਇਆ। ਉੱਤਰ ਪ੍ਰਦੇਸ਼ ਪੁਲਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ 20 ਮਾਰਚ, 2017 ਤੋਂ 31 ਜਨਵਰੀ 2018 ਵਿਚਕਾਰ ਉੱਤਰ ਪ੍ਰਦੇਸ਼ 'ਚ ਕੁੱਲ 1142 ਪੁਲਸ ਐਨਕਾਊਂਟਰ ਹੋਏ।
NGT ਨੇ ਹਾਈਕੋਰਟ ਦੇ ਫੈਸਲੇ ਨੂੰ ਰੱਖਿਆ ਬਰਕਰਾਰ, ਦਿੱਲੀ 'ਚ ਨਹੀਂ ਕੱਟਣਗੇ 16 ਹਜ਼ਾਰ ਦਰਖੱਤ
NEXT STORY