ਨਵੀਂ ਦਿੱਲੀ- ਪੁਲਸ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਬਿਹਾਰ ਪੁਲਸ ਸਬ ਆਰਡੀਨੇਟ ਸਰਵਿਸ ਕਮਿਸ਼ਨ (BPSSC) ਨੇ ਅਸਿਸਟੈਂਟ ਸਬ ਇੰਸਪੈਕਟਰ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 17 ਜਨਵਰੀ 2024 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਟੇਨੋ, ਏ.ਐੱਸ.ਆਈ. ਦੇ 305 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰ 12ਵੀਂ ਪਾਸ ਹੋਣਾ ਚਾਹੀਦਾ। ਇਸ ਦੇ ਨਾਲ ਹੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਪਿਊਟਰ ਦਾ ਡਿਪਲੋਮਾ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 30 ਸਾਲ ਤੈਅ ਕੀਤੀ ਗਈ ਹੈ। ਸਾਬਕਾ ਸੈਨਿਕ ਦੀ ਵੱਧ ਤੋਂ ਵੱਧ ਉਮਰ 57 ਸਾਲ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਹੁਣ ਪੂਰੇ ਦੇਸ਼ ਦੀ ਪ੍ਰਦੂਸ਼ਣ ਸਮੱਸਿਆ 'ਤੇ SC ਕਰੇਗਾ ਸੁਣਵਾਈ, ਕੇਂਦਰ ਤੋਂ ਮੰਗੀ ਪ੍ਰਦੂਸ਼ਿਤ ਸ਼ਹਿਰਾਂ ਦੀ ਜਾਣਕਾਰੀ
NEXT STORY