ਟੋਹਾਣਾ-ਹਰਿਆਣਾ ਪੁਲਸ ਦਾ ਏ. ਐੱਸ. ਆਈ. ਕ੍ਰਿਸ਼ਨ ਕੁਮਾਰ ਡਿਊਟੀ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਚੋਰੀ ਕਰਦਾ ਕਾਬੂ ਕੀਤਾ ਗਿਆ ਹੈ। ਬਰਵਾਲਾ ਦੀ ਪੁਲਸ ਨੇ ਥਾਣੇਦਾਰ ਦੇ ਘਰੋਂ ਲੱਖਾਂ ਰੁਪਏ ਦਾ ਚੋਰੀ ਕੀਤਾ ਸਾਮਾਨ ਬਰਾਮਦ ਕਰਕੇ ਏ. ਐੱਸ. ਆਈ. ਕ੍ਰਿਸ਼ਣ ਕੁਮਾਰ, ਉਸ ਦੇ ਦੋਵੇਂ ਬੇਟੇ ਰਵੀ ਅਤੇ ਵਿਨੋਦ ਸਮੇਤ ਥਾਣੇਦਾਰ ਦਾ ਜਵਾਈ ਮੱਖਣ 'ਤੇ ਕੁੜਮ ਪ੍ਰਤਾਪ ਜਾਖੜ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਮਲੇ ਦੀ ਪੜਤਾਲ ਕਰ ਰਹੇ ਇੰਦਰ ਸਿੰਘ ਨੇ ਦੱਸਿਆ ਹੈ ਕਿ 2 ਸਾਲ ਪਹਿਲਾਂ ਦੌਲਤਪੁਰ ਸੜਕ 'ਤੇ ਪੈਂਦੇ ਸਤਲੋਕ ਆਸ਼ਰਮ ਦੀ ਨਿਗਰਾਨੀ ਲਈ ਪੁਲਸ ਟੀਮ ਲਾਈ ਗਈ ਸੀ। ਆਸ਼ਰਮ ਦੇ ਅੰਦਰ ਕੀਮਤੀ ਸਾਮਾਨ ਸੀ, ਜਿਸ ਦੀਆਂ ਸ਼ਰਧਾਲੂ ਚੋਰੀ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਬੀਤੇ ਦਿਨ ਕ੍ਰਿਸ਼ਣ ਕੁਮਾਰ ਦੇ ਸਾਥੀ , ਉਸ ਦਾ ਬੇਟਾ ਰਵੀ ਅਤੇ ਵਿਨੋਦ ਤੋਂ ਇਲਾਵਾ ਥਾਣੇਦਾਰ ਦਾ ਜਵਾਈ ਮੱਖਣ 'ਤੇ ਕੁੜਮ ਪ੍ਰਤਾਪ ਜਾਖੜ ਟਰਾਲੀ 'ਚ ਲੱਖਾਂ ਰੁਪਏ ਦਾ ਸਮਾਨ ਲੱਦ ਕੇ ਆਸ਼ਰਮ ਤੋਂ ਨਿਕਲੇ। ਇਸ ਦੌਰਾਨ ਆਸ਼ਰਮ ਦੇ ਸ਼ਰਧਾਲੂਆਂ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਟਰੈਕਟਰ ਅਤੇ ਟਰਾਲੀ ਕਬਜ਼ੇ 'ਚ ਲੈ ਕੇ ਥਾਣੇਦਾਰ ਦੇ ਬੇਟੇ ਰਵੀ 'ਤੇ ਵਿਨੋਦ ਨੂੰ ਕਾਬੂ ਕਰ ਲਿਆ। ਇਸ ਦੌਰਾਨ ਥਾਣੇਦਾਰ ਦਾ ਜਵਾਈ ਮੱਖਣ 'ਤੇ ਕੁੜਮ ਪ੍ਰਤਾਪ ਜਾਖੜ ਫਰਾਰ ਹੋ ਗਏ। ਇਸ ਬਾਰੇ ਸਤਲੋਕ ਆਸ਼ਰਮ ਦੇ ਸ਼ਰਧਾਲੂਆਂ ਨੇ ਥਾਣੇ ਸ਼ਿਕਾਇਤ ਕੀਤੀ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਥਾਣੇਦਾਰ ਨੂੰ ਹਿਰਾਸਤ 'ਚ ਲੈ ਲਿਆ। ਇਸ ਤੋਂ ਇਲਾਵਾ ਪੁਲਸ ਨੇ ਥਾਣੇਦਾਰ ਸਮੇਤ ਤਿੰਨ ਮੁਲਾਜ਼ਮਾਂ ਦੇ ਇਕ ਰੋਜ਼ਾ ਪੁਲਸ ਰਿਮਾਂਡ ਦੌਰਾਨ ਪਿੰਡ ਚਮਾਰਖੇੜਾ ਥਾਣੇਦਾਰ ਦੇ ਮਕਾਨ 'ਚ ਲੱਖਾਂ ਰੁਪਏ ਦਾ ਕੀਮਤੀ ਸਮਾਨ ਬਰਾਮਦ ਕਰ ਲਿਆ ਹੈ।
ਸਰਕਾਰ ਦੇ ਕੰਮ ਦਾ ਲੇਖਾ-ਜੋਖਾ ਮੰਗਣਾ ਇਕ ਰੁਝਾਨ ਬਣ ਗਿਆ ਹੈ : ਨਰਿੰਦਰ ਮੋਦੀ
NEXT STORY