ਭੋਪਾਲ- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਛਿੰਦਵਾੜਾ ਵਾਲੇ ਬੰਗਲੇ 'ਤੇ ਪੁਲਸ ਪਹੁੰਚੀ। ਦਰਅਸਲ, ਕਮਲਨਾਥ ਦੇ ਪੀ.ਏ. ਆਰ.ਕੇ. ਮਿਗਲਾਨੀ ਦੇ ਖਿਲਾਫ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਦੋਸ਼ ਹੈ। ਭਾਜਪਾ ਉਮੀਦਵਾਰ ਬੰਟੀ ਸਾਹੂ ਨੇ ਜਿਸਦੀ ਸ਼ਿਕਾਇਤ ਪੁਲਸ ਨੂੰ ਕੀਤੀ, ਜਿਸਤੋਂ ਬਾਅਦ ਪੁਲਸ ਕਮਲਨਾਥ ਦੇ ਬੰਗਲੇ 'ਤੇ ਗਈ।
ਛਿੰਦਵਾੜਾ ਦੇ ਸ਼ਿਕਾਰਪੁਰ 'ਚ ਕਮਲਨਾਥ ਦਾ ਬੰਗਲਾ ਹੈ। ਸਾਬਕਾ ਮੁੱਖ ਮੰਤਰੀ ਦੇ ਬੰਗਲੇ 'ਤੇ ਇੰਝ ਅਚਾਨਕ ਪੁਲਸ ਟੀਮ ਦੇ ਪਹੁੰਚਣ ਨਾਲ ਹਫੜਾ-ਦਫੜੀ ਮਚ ਗਈ। ਦਰਅਸਲ, ਇੱਥੇ ਭਾਜਪਾ ਉਮੀਦਵਾਰ ਬੰਟੀ ਸਾਹੂ ਨੇ ਦੋਸ਼ ਲਗਾਇਆ ਹੈ ਕਿ ਕਮਲਨਾਥ ਦੇ ਪੀ.ਏ. ਆਰ.ਕੇ. ਮਿਗਲਾਨੀ ਨੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕੀਤੀ ਸੀ। ਇਸਦੀ ਸ਼ਿਕਾਇਤ ਬੰਟੀ ਸਾਹੂ ਨੇ ਪੁਲਸ ਨੂੰ ਵੀ ਕੀਤੀ ਸੀ। ਇਸੇ ਮਾਮਲੇ 'ਚ ਪੁਲਸ ਮਿਗਲਾਨੀ ਤੋਂ ਪੁੱਛਗਿੱਛ ਲਈ ਕਮਲਨਾਥ ਦੇ ਬੰਗਲੇ 'ਤੇ ਗਈ।
ਬੰਟੀ ਸਾਹੂ ਨੇ ਕੀ ਦੋਸ਼ ਲਗਾਏ
ਦੱਸਿਆ ਜਾ ਰਿਹਾ ਹੈ ਕਿ ਛਿੰਦਵਾੜਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਬੰਟੀ ਸਾਹੂ ਨੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਦੇ ਪੀ.ਏ. ਆਰ.ਕੇ. ਮਿਗਲਾਨੀ 'ਤੇ ਗੰਭੀਰ ਦੋਸ਼ ਲਗਾਏ ਹਨ। ਬੰਟੀ ਸਾਹੂ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਕਰਨ ਲਈ 20 ਲੱਖ ਰੁਪਏ ਦਾ ਲਾਲਚ ਦਿੱਤਾ ਗਿਆ ਹੈ ਅਤੇ ਇਸ ਮਾਮਲੇ 'ਚ ਇਕ ਨਿੱਜੀ ਟੀਵੀ ਚੈਨਲ ਦਾ ਪੱਤਰਕਾਰ ਵੀ ਸ਼ਾਮਲ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ 4 ਕਰੋੜ ਰੁਪਏ ਦੀ ਨਕਦੀ, ਸ਼ਰਾਬ ਜ਼ਬਤ: ਚੋਣ ਕਮਿਸ਼ਨ
NEXT STORY