ਮੁੰਬਈ/ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸ਼ਖਸ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਹੁਣ ਦੋਸ਼ੀ ਦੀ ਗ੍ਰਿਫਤਾਰੀ 'ਤੇ ਪੁਲਸ ਨੂੰ ਧਮਕੀ ਭਰੀ ਕਾਲ ਆਈ ਹੈ। ਮਹਾਰਾਸ਼ਟਰ ਏ.ਟੀ.ਐਸ. ਨੇ ਦੱਸਿਆ ਕਿ ਧਮਕੀ ਭਰੀ ਇਹ ਕਾਲ ਲਖਨਊ ਪੁਲਸ ਦੀ ਸਪੈਸ਼ਲ ਮੀਡੀਆ ਡੈਸਕ ਨੂੰ ਆਈ ਹੈ।
ਏ.ਟੀ.ਐਸ. ਨੇ ਦੱਸਿਆ ਕਿ ਇੱਕ ਅਣਪਛਾਤੇ ਸ਼ਖਸ ਨੇ ਧਮਕੀ ਦਿੱਤੀ ਹੈ ਕਿ ਦੋਸ਼ੀ ਦੀ ਗ੍ਰਿਫਤਾਰੀ 'ਤੇ ਹੁਣ ਸਰਕਾਰ ਨੂੰ ਅੰਜਾਮ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਮਹਾਰਾਸ਼ਟਰ ਏ.ਟੀ.ਐਸ. ਨੇ ਸ਼ਨੀਵਾਰ ਨੂੰ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। 25 ਸਾਲਾ ਦੋਸ਼ੀ ਕਾਮਰਾਨ ਅਮੀਨ ਖਾਨ ਨੂੰ ਏ.ਟੀ.ਐਸ. ਨੇ ਮੁੰਬਈ ਦੇ ਚੂਨਾਭੱਟੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਪੁੱਛਗਿਛ 'ਚ ਧਮਕੀ ਦੇਣ ਦੀ ਗੱਲ ਸਵੀਕਾਰ ਕੀਤੀ ਹੈ। ਉਸ ਨੂੰ ਯੂ.ਪੀ. ਐਸ.ਟੀ.ਐਫ. ਨੂੰ ਸੌਂਪ ਦਿੱਤਾ ਗਿਆ ਹੈ।
ਵੀਰਵਾਰ ਨੂੰ ਸੀ.ਐਮ. ਯੋਗੀ ਆਦਿਤਿਅਨਾਥ ਨੂੰ ਬੰਬ ਤੋਂ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਪੁਲਸ ਮੁੱਖ ਦਫਤਰ ਦੇ ਵਟਸਐਪ ਨੰਬਰ 'ਤੇ ਭੇਜੀ ਗਈ ਸੀ। ਜਿਸ ਨੰਬਰ ਤੋਂ ਧਮਕੀ ਭਰਿਆ ਮੈਸੇਜ ਆਇਆ ਸੀ, ਪੁਲਸ ਨੇ ਉਸ ਨੰਬਰ ਦੇ ਆਧਾਰ 'ਤੇ ਐਫ.ਆਈ.ਆਰ. ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮੈਸੇਜ 'ਚ ਯੋਗੀ ਨੂੰ ਇੱਕ ਖਾਸ ਸਮੁਦਾਏ ਦਾ ਦੁਸ਼ਮਣ ਦੱਸਦੇ ਹੋਏ ਧਮਕੀ ਦਿੱਤੀ ਗਈ ਸੀ। ਯੂ.ਪੀ. ਪੁਲਸ ਦੇ 112 ਮੁੱਖ ਦਫਤਰ 'ਚ ਵੀਰਵਾਰ ਦੇਰ ਰਾਤ ਲੱਗਭੱਗ ਸਾਢੇ 12 ਵਜੇ ਇੱਕ ਵਟਸਐਪ ਮੈਸੇਜ ਆਇਆ ਸੀ। ਇਹ ਮੈਸੇਜ ਇੱਥੇ ਦੇ ਸੋਸ਼ਲ ਮੀਡੀਆ ਡੈਸਕ ਦੇ ਨੰਬਰ 75700 00100 'ਤੇ ਆਇਆ ਸੀ। ਮੈਸੇਜ 'ਚ ਲਿਖਿਆ ਸੀ, ਸੀ.ਐਮ. ਯੋਗੀ ਨੂੰ ਮੈਂ ਬੰਬ ਤੋਂ ਮਾਰਨ ਵਾਲਾ ਹਾਂ। (ਇੱਕ ਖਾਸ ਸਮੁਦਾਏ ਦਾ ਨਾਮ ਲਿਖਿਆ) ਦੀ ਜਾਨ ਦਾ ਦੁਸ਼ਮਣ ਹੈ ਉਹ।
ਜਨਰਲ ਰਾਵਤ ਇਕ ਸਾਲ ਤੱਕ ਹਰ ਮਹੀਨੇ 50,000 ਰੁਪਏ ਦਾਨ ਕਰਨਗੇ
NEXT STORY