ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹਾ ਪੁਲਸ ਨੇ ਵੀਰਵਾਰ ਨੂੰ ਇਕ ਡਰੱਗ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ ਕੀਤੀ। ਪੁਲਸ ਨੇ ਦੱਸਿਆ ਕਿ ਇਸ ਡਰੱਗ ਤਸਕਰ ਦਾ ਇਕ ਮੰਜ਼ਿਲਾ ਰਿਹਾਇਸ਼ੀ ਘਰ ਕਰੀਬ 15 ਲੱਖ ਰੁਪਏ ਦਾ ਹੈ। ਨਸ਼ੇ ਦੀ ਤਸਕਰੀ ਕਰਨ ਵਾਲੀ ਦੀ ਪਛਾਣ ਅਫਰੋਜ਼ਾ ਬੇਗਮ ਉਰਫ਼ ਅਫ਼ਰੀ ਵਜੋਂ ਕੀਤੀ ਗਈ ਹੈ ਜੋ ਗਨੀ ਹਮਾਮ ਵਾਸੀ ਫਿਆਜ਼ ਅਹਿਮਦ ਡਾਰ ਦੀ ਪਤਨੀ ਹੈ। ਮੌਜੂਦਾ ਸਮੇਂ ਉਹ ਸੋਪੋਰ 'ਚ ਰਹਿੰਦੀ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਫ਼ੌਜ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਗੋਲੀਬਾਰੀ
ਪੁਲਸ ਨੇ ਕਿਹਾ,''ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ.ਡੀ.ਪੀ.ਐੱਸ.) ਐਕਟ 1985 ਦੀਆਂ ਧਾਰਾਵਾਂ ਦੇ ਅਧੀਨ ਇਹ ਕਾਰਵਾਈ ਕੀਤੀ ਗਈ ਹੈ ਅਤੇ ਬਾਰਾਮੂਲਾ ਪੁਲਸ ਥਾਣੇ 'ਚ ਇਸ ਮਾਮਲੇ ਦੇ ਸੰਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ।'' ਪੁਲਸ ਨੇ ਕਿਹਾ,''ਪੁਲਸ ਵਲੋਂ ਕੀਤੀ ਗਈ ਜਾਂਚ ਜਾਂ ਪੁੱਛ-ਗਿੱਛ ਦੌਰਾਨ ਜਾਇਦਾਦ ਦੀ ਪਛਾਣ ਗੈਰ-ਕਾਨੂੰਨੀ ਰੂਪ ਨਾਲ ਹਾਸਲ ਕੀਤੀ ਗਈ ਜਾਇਦਾਦ ਵਜੋਂ ਕੀਤੀ ਗਈ ਸੀ। ਪਹਿਲੀ ਨਜ਼ਰ ਇਹ ਜਾਇਦਾਦ ਡਰੱਗ ਤਸਕਰ ਵਲੋਂ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਤਸਕਰੀ ਨਾਲ ਹਾਸਲ ਕੀਤੀ ਗਈ ਸੀ।'' ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਪੁਲਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵ੍ਹੀਲਚੇਅਰ ਨਾ ਮਿਲਣ ਕਾਰਨ ਯਾਤਰੀ ਦੀ ਮੌਤ, DGCA ਨੇ Air India 'ਤੇ ਲਾਇਆ 30 ਲੱਖ ਦਾ ਜੁਰਮਾਨਾ
NEXT STORY