ਨੈਸ਼ਨਲ ਡੈਸਕ- ਕਰਨਾਟਕ ਦੇ ਸ਼ਿਵਮੋਗਾ ਤੋਂ ਇਕ ਸਨਸਨੀਖੇਜ਼ ਖ਼ਬਰ ਮਿਲੀ ਹੈ, ਜਿੱਥੇ ਇੱਕ ਹੈੱਡ ਕਾਂਸਟੇਬਲ ਦੀ ਥਾਣੇ ਦੀ ਟਾਇਲਟ ਅੰਦਰ ਲਟਕਦੀ ਮਿਲੀ ਲਾਸ਼ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਪੁਲਸ ਦੇ ਅਨੁਸਾਰ, ਮ੍ਰਿਤਕ ਦੀ ਪਛਾਣ ਮੁਹੰਮਦ ਜ਼ਕਾਰੀਆ (55) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਉਹ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਸ਼ਿਵਮੋਗਾ ਵਿੱਚ ਪੱਛਮੀ ਟ੍ਰੈਫਿਕ ਪੁਲਸ ਸਟੇਸ਼ਨ ਦੇ ਟਾਇਲਟ ਦੇ ਅੰਦਰ ਲਟਕਿਆ ਹੋਇਆ ਮਿਲਿਆ। ਪੁਲਸ ਨੇ ਕਿਹਾ ਕਿ ਜ਼ਕਾਰੀਆ ਇੱਕ ਮਹੀਨੇ ਦੀ ਛੁੱਟੀ 'ਤੇ ਸੀ ਅਤੇ ਦੋ ਦਿਨ ਪਹਿਲਾਂ ਹੀ ਡਿਊਟੀ 'ਤੇ ਵਾਪਸ ਆਇਆ ਸੀ।
ਆਪਣੀ ਕਥਿਤ ਖੁਦਕੁਸ਼ੀ ਤੋਂ ਪਹਿਲਾਂ ਲਿਖੇ ਇੱਕ ਸੁਸਾਈਡ ਨੋਟ ਵਿੱਚ, ਉਸਨੇ ਇੱਕ ਸਾਥੀ ਦਾ ਨਾਮ ਲਿਆ ਹੈ ਅਤੇ ਉਸ 'ਤੇ ਪਰੇਸ਼ਾਨੀ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਕਿਹਾ ਕਿ ਇਸ ਸਬੰਧ ਵਿੱਚ ਡੋਡਾਪੇਟ ਪੁਲਸ ਸਟੇਸ਼ਨ ਵਿੱਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸਕੂਲ ਦਾ ਦੋਸਤ ਬਣ ਮਾਰ ਲਈ ਠੱਗੀ ! ਕਢਵਾ ਲਏ 6.5 ਲੱਖ
NEXT STORY