ਵੈੱਬ ਡੈਸਕ : ਦਿੱਲੀ 'ਚ ਨਵੇਂ ਸਾਲ ਦੇ ਮੌਕੇ 'ਤੇ ਟ੍ਰੈਫਿਕ ਪੁਲਸ ਨੇ ਸਖਤੀ ਦਿਖਾਉਂਦੇ ਹੋਏ ਕਈ ਥਾਵਾਂ 'ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। 31 ਦਸੰਬਰ, 2024 ਦੀ ਰਾਤ ਨੂੰ, ਪੁਲਸ ਨੇ ਨਿਯਮਾਂ ਦੀ ਉਲੰਘਣਾ ਕਰਨ ਲਈ ਰਾਜਧਾਨੀ ਭਰ 'ਚ 4583 ਡਰਾਈਵਰਾਂ ਦੇ ਚਲਾਨ ਕੱਟੇ। ਇਨ੍ਹਾਂ ਵਿੱਚੋਂ 558 ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ। ਇਸ ਤੋਂ ਇਲਾਵਾ ਖ਼ਤਰਨਾਕ ਡਰਾਈਵਿੰਗ ਕਰਨ 'ਤੇ 35 ਲੋਕਾਂ ਨੂੰ ਜੁਰਮਾਨੇ ਕੀਤੇ ਗਏ ਅਤੇ 205 ਡਰਾਈਵਰਾਂ ਨੂੰ ਗਲਤ ਸਾਈਡ 'ਤੇ ਗੱਡੀ ਚਲਾਉਣ 'ਤੇ ਜੁਰਮਾਨਾ ਕੀਤਾ ਗਿਆ।
ਇਸ ਮੁਹਿੰਮ ਦੌਰਾਨ ਪੁਲਸ ਨੇ ਦੋ ਤੋਂ ਵੱਧ ਵਿਅਕਤੀਆਂ ਨਾਲ ਸਵਾਰ 35 ਬਾਈਕ ਚਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ। 648 ਬਾਈਕ ਸਵਾਰਾਂ ਕੋਲ ਹੈਲਮਟ ਨਹੀਂ ਸੀ। ਪੁਲਸ ਨੇ ਮੌਕੇ ’ਤੇ 63 ਵਾਹਨ ਜ਼ਬਤ ਕਰ ਲਏ। ਬ੍ਰੇਥ ਐਨਾਲਾਈਜ਼ਰ ਨਾਲ ਲੈਸ 88 ਟੀਮਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਜਾਂਚ ਲਈ ਤਾਇਨਾਤ ਕੀਤਾ ਗਿਆ ਸੀ।
ਪੁਲਸ ਨੇ ਕਨਾਟ ਪਲੇਸ, ਮਹਿਰੌਲੀ, ਸਾਕੇਤ, ਨਹਿਰੂ ਪਲੇਸ, ਵਸੰਤ ਵਿਹਾਰ, ਸਾਊਥ ਐਕਸਟੈਂਸ਼ਨ, ਰਾਜੌਰੀ ਗਾਰਡਨ, ਪੀਤਮਪੁਰਾ, ਨੇਤਾਜੀ ਸੁਭਾਸ਼ ਚੰਦਰ ਬੋਸ ਪਲੇਸ, ਲਕਸ਼ਮੀ ਨਗਰ ਅਤੇ ਮਯੂਰ ਵਿਹਾਰ ਵਰਗੇ ਪ੍ਰਮੁੱਖ ਸਥਾਨਾਂ 'ਤੇ ਵਿਸ਼ੇਸ਼ ਨਾਕੇ ਲਗਾਏ ਸਨ। ਸਾਲ 2023 ਵਿੱਚ ਨਵੇਂ ਸਾਲ ਦੀ ਰਾਤ ਨੂੰ ਸੜਕ ਹਾਦਸਿਆਂ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ।
ਨਵੇਂ ਸਾਲ ਦੇ ਮੌਕੇ 'ਤੇ, ਦਿੱਲੀ ਟ੍ਰੈਫਿਕ ਪੁਲਸ ਨੇ ਪਹਿਲਾਂ ਹੀ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਅਤੇ ਸੁਰੱਖਿਆ ਵਧਾਉਣ ਲਈ 2500 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਸੀ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਫੜਨ ਲਈ 250 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਸ ਨੇ 40 ਬਾਈਕ ਸਵਾਰਾਂ ਨੂੰ ਘੇਰ ਲਿਆ ਅਤੇ ਪੈਦਲ ਗਸ਼ਤ ਟੀਮਾਂ ਵੀ ਚੌਕਸ ਰਹੀਆਂ।
ਦਿੱਲੀ ’ਚ ਪੂਜਾ ਸਥਾਨਾਂ ਨੂੰ ਢਾਹੁਣ ਦੀ ਸਾਜ਼ਿਸ਼ ਰਚ ਰਹੀ ਭਾਜਪਾ : CM ਆਤਿਸ਼ੀ
NEXT STORY