ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਰਾਸ਼ਟਰੀ ਰਾਜਧਾਨੀ ਵਿਚ ਮੰਦਰਾਂ ਅਤੇ ਇਕ ਬੋਧੀ ਸਥਾਨ ਨੂੰ ਢਾਹੁਣ ਦੀ ਸਾਜ਼ਿਸ਼ ਰਚ ਰਹੀ ਹੈ। ਆਤਿਸ਼ੀ ਨੇ ਮੰਗਲਵਾਰ ਨੂੰ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਸੀ ਕਿ ਸਕਸੈਨਾ ਦੀ ਅਗਵਾਈ ਵਾਲੀ ‘ਧਾਰਮਿਕ ਕਮੇਟੀ’ ਨੇ 22 ਨਵੰਬਰ ਨੂੰ ਆਪਣੀ ਬੈਠਕ ’ਚ ਵੱਖ-ਵੱਖ ਹਿੱਸਿਆਂ ’ਚ ਮੰਦਰਾਂ ਅਤੇ ਇਕ ਬੋਧੀ ਪੂਜਾ ਸਥਾਨ ਸਮੇਤ 6 ਧਾਰਮਿਕ ਇਮਾਰਤਾਂ ਨੂੰ ਢਾਹੁਣ ਦਾ ਹੁਕਮ ਦਿੱਤਾ ਸੀ।
ਉਪ ਰਾਜਪਾਲ ਦੇ ਦਫ਼ਤਰ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ’ਤੇ ‘ਮਾੜੀ ਸਿਆਸਤ’ ਕਰਨ ਦਾ ਦੋਸ਼ ਲਗਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਕਿਸੇ ਵੀ ਧਾਰਮਿਕ ਸਥਾਨ ਨੂੰ ਨਹੀਂ ਢਾਹਿਆ ਜਾ ਰਿਹਾ ਹੈ ਕਿਉਂਕਿ ਇਸ ਸਬੰਧੀ ਕੋਈ ਫਾਈਲ ਉਨ੍ਹਾਂ ਕੋਲ ਨਹੀਂ ਆਈ ਹੈ। ਬੁੱਧਵਾਰ ਨੂੰ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਤਿਸ਼ੀ ਨੇ ਉਪ ਰਾਜਪਾਲ ਦੇ ਦਫਤਰ ਵੱਲੋਂ ਇਨਕਾਰ ਨੂੰ ‘ਪੂਰੀ ਤਰ੍ਹਾਂ ਗਲਤ’ ਕਰਾਰ ਦਿੱਤਾ ਅਤੇ ਧਾਰਮਿਕ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਦੀ ਇਕ ਕਾਪੀ ਦਿਖਾਈ।
ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦੇ ਆਦੇਸ਼ ਦੀ ਫਾਈਲ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਦੇ ਨੁਮਾਇੰਦੇ ਉਪ ਰਾਜਪਾਲ ਨੂੰ ਭੇਜੀ ਗਈ ਸੀ। ਉਪ ਰਾਜਪਾਲ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਛੱਤੀਸਗੜ੍ਹ ’ਚ ਸੁਰੱਖਿਆ ਫੋਰਸਾਂ ਨੇ 10 ਬਾਰੂਦੀ ਸੁਰੰਗਾਂ ਨੂੰ ਕੀਤਾ ਨਸ਼ਟ
NEXT STORY