ਰਾਏਪੁਰ - ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਕਾਨੂੰਨ ਦੇ ਰੱਖਿਅਕ ਪੁਲਸ ਮੁਲਾਜ਼ਮ ਨੇ ਲਾਅ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਦੋਸ਼ੀ ਸਿਪਾਹੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਮੁਲਾਜ਼ਮ ਨੇ ਕੁੜੀ ਨੂੰ ਨਸ਼ੀਲੀ ਚੀਜ਼ ਪਿਲਾ ਕੇ ਆਪਣੀ ਕਾਰ 'ਚ ਬੈਠਾ ਲਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਦੋ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਜਵਾਨ ਚੰਦਰਮਣੀ ਸ਼ਰਮਾ ਪੁਲਸ ਅਕੈਡਮੀ ਚੰਦਰਖੁਰੀ ਵਿੱਚ ਤਾਇਨਾਤ ਹੈ। ਪੀੜਤਾ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੋਸ਼ੀ ਪੁਲਸ ਕਾਂਸਟੇਬਲ ਨੂੰ ਹਿਰਾਸਤ 'ਚ ਲੈ ਲਿਆ। ਇਹ ਮਾਮਲਾ ਮਾਨਾ ਥਾਣਾ ਖੇਤਰ ਦਾ ਹੈ। ਮਾਨਾ ਥਾਣੇ ਦੇ ਥਾਣਾ ਇੰਚਾਰਜ ਅਨੁਸਾਰ ਜਵਾਨ ਚੰਦਰਮਣੀ ਪੁਲਸ ਅਕੈਡਮੀ ਚਾਂਦਖੁਰੀ ਵਿੱਚ ਤਾਇਨਾਤ ਹੈ, ਜਿਸ ਨੇ 4-5 ਸਤੰਬਰ ਦੀ ਦੇਰ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚੰਦਰਮਣੀ ਨੂੰ ਅੱਜ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲੈਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ - ਪਰਿਵਾਰ ਲਈ ਕਾਲ ਬਣਿਆ ਸੱਪ, ਜ਼ਮੀਨ 'ਤੇ ਸੁੱਤੇ 4 ਬੱਚਿਆਂ ਨੂੰ ਡੰਗਿਆ, 3 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਲੇਧਾਰ ਮੀਂਹ ਦਾ ਦੌਰ ਜਾਰੀ, ਖੋਲ੍ਹੇ ਗਏ ਡੈਮ ਦੇ ਦੋ ਗੇਟ
NEXT STORY