ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ 'ਤੇ ਦਿੱਲੀ ਪੁਲਸ ਕਰਮੀਆਂ ਨੂੰ ਆਮ ਤੋਂ ਦੁੱਗਣਾ ਜੁਰਮਾਨਾ ਭਰਨਾ ਹੋਵੇਗਾ। ਐਡੀਸ਼ਨਲ ਪੁਲਸ ਕਮਿਸ਼ਨਰ ਅਜੇ ਕ੍ਰਿਸ਼ਨ ਸ਼ਰਮਾ ਨੇ 2 ਮਾਰਚ ਨੂੰ ਜਾਰੀ ਆਦੇਸ਼ 'ਚ ਕਿਹਾ ਹੈ ਕਿ ਅਜਿਹਾ ਦੇਖਿਆ ਗਿਆ ਹੈ ਕਿ ਕੁਝ ਪੁਲਸ ਕਰਮੀ ਸਰਕਾਰੀ ਵਾਹਨ ਚਲਾਉਂਦੇ ਹੋਏ ਜਾਂ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਦੇ ਹੋਏ ਸੀਟ ਬੈਲਟ ਨਹੀਂ ਲਗਾਉਂਦੇ ਹਨ। ਆਦੇਸ਼ ਅਨੁਸਾਰ,''ਸਾਰੇ ਪੁਲਸ ਕਰਮੀਆਂ ਨੂੰ ਇਸ ਸੰਬੰਧ 'ਚ ਸੰਵੇਦਨਸ਼ੀਲ ਬਣਾਉਣ ਅਤੇ ਸੋਧ ਮੋਟਰ ਵਾਹਨ ਕਾਨੂੰਨ ਤੋਂ ਉਨ੍ਹਾਂ ਜਾਣੂੰ ਕਰਵਾਉਣ ਦੀ ਜ਼ਰੂਰਤ ਹੈ ਕਿ ਪੁਲਸ ਕਰਮੀਆਂ ਵਲੋਂ ਆਵਾਜਾਈ ਨਿਯਮ ਤੋੜੇ ਜਾਣ 'ਤੇ ਦੁੱਗਣਾ ਜੁਰਮਾਨੇ ਦਾ ਪ੍ਰਬੰਧ ਹੈ।''
ਉਨ੍ਹਾਂ ਕਿਹਾ,''ਇਸ ਲਈ ਤੁਸੀਂ ਅਧੀਨ ਆਉਣ ਵਾਲੇ ਸਾਰੇ ਅਧਿਕਾਰੀਆਂ/ਕਰਮੀਆਂ ਨੂੰ ਸੰਵੇਦਨਸ਼ੀਲ ਬਣਾਏ ਜਾਣ ਦੀ ਜ਼ਰੂਰਤ ਹੈ। ਜੁਰਮਾਨੇ ਅਤੇ ਵਿਭਾਗ ਦੀ ਅਕਸ ਖ਼ਰਾਬ ਹੋਣ ਤੋਂ ਬਚਾਉਣ ਲਈ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੋ।'' ਆਵਾਜਾਈ ਵਿਭਾਗ ਦੇ ਇੰਸਪੈਕਟਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਅਧਿਕਾਰੀਆਂ ਨੂੰ ਦੱਸਣ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਉਨ੍ਹਾਂ ਦੇ ਅਹੁਦੇ ਅਤੇ ਤਬਕੇ ਨੂੰ ਧਿਆਨ 'ਚ ਨਾ ਰੱਖਦੇ ਹੋਏ ਆਮ ਤਰੀਕੇ ਨਾਲ ਮੋਟਰ ਵਾਹਨ ਕਾਨੂੰਨ ਅਤੇ ਹੋਰ ਕਾਨੂੰਨਾਂ ਦੇ ਅਧੀਨ ਕਾਰਵਾਈ ਕਰਨ।
ਹਰਿਆਣਾ ’ਚ ਬਿਜਲੀ ਮਹਿਕਮੇ ਦੀ ਟੀਮ ਨਾਲ ਕੁੱਟਮਾਰ, JE ਦੇ ਕੱਪੜੇ ਪਾੜੇ
NEXT STORY