ਨਵੀਂ ਦਿੱਲੀ - ਚੋਣ ਅਧਿਕਾਰ ਸੰਗਠਨ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏ. ਡੀ. ਆਰ.) ਅਨੁਸਾਰ ਬਿਹਾਰ ’ਚ ਅੱਧੀ ਦਰਜਨ ਤੋਂ ਵੱਧ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੇ 2023-24 ਲਈ ਆਪਣੇ ਲਾਜ਼ਮੀ ਵਿੱਤੀ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਹੈ।
ਏ. ਡੀ. ਆਰ. ਦੀ ਇਕ ਰਿਪੋਰਟ ਅਨੁਸਾਰ ਉਕਤ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਨੇ 275 ਅਜਿਹੀਆਂ ਪਾਰਟੀਆਂ ਦੀ ਸਮੀਖਿਆ ਕੀਤੀ ਜਿਨ੍ਹਾਂ ’ਚੋਂ 184 ਬਿਹਾਰ ’ਚ ਰਜਿਸਟਰਡ ਹਨ ਤੇ 91 ਹੋਰ ਸੂਬਿਆਂ ’ਚ।
ਰਿਪੋਰਟ ਅਨੁਸਾਰ ਇਸ ’ਚ ਇਹ ਨੋਟ ਕੀਤਾ ਗਿਆ ਕਿ ਇਨ੍ਹਾਂ ਪਾਰਟੀਆਂ ’ਚੋਂ 163 (59.27 ਫੀਸਦੀ) ਨੇ ਨਾ ਤਾਂ ਆਪਣੀਆਂ ਆਡਿਟ ਰਿਪੋਰਟਾਂ ਅਪਲੋਡ ਕੀਤੀਆਂ ਤੇ ਨਾ ਹੀ 20,000 ਰੁਪਏ ਤੋਂ ਵੱਧ ਦੇ ਦਾਨ ਦੇ ਵੇਰਵੇ ਮੁੱਖ ਚੋਣ ਅਧਿਕਾਰੀਆਂ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ। ਇਨ੍ਹਾਂ ’ਚੋਂ 113 ਨੇ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ।
ਰਿਪੋਰਟ ਅਨੁਸਾਰ ਸਿਰਫ਼ 67 ਪਾਰਟੀਆਂ (24.36 ਫੀਸਦੀ) ਨੇ 2023-24 ਲਈ ਆਪਣੀਆਂ ਆਡਿਟ ਤੇ ਚੰਦਾ ਰਿਪੋਰਟਾਂ ਜਨਤਕ ਕੀਤੀਆਂ। ਇਨ੍ਹਾਂ ਨੇ ਸਮੂਹਿਕ ਤੌਰ ’ਤੇ 85.56 ਕਰੋੜ ਰੁਪਏ ਦੀ ਆਮਦਨ, 71.49 ਕਰੋੜ ਰੁਪਏ ਦਾ ਖਰਚ ਤੇ 71.73 ਕਰੋੜ ਰੁਪਏ ਦੇ ਚੰਦੇ ਬਾਰੇ ਐਲਾਨ ਕੀਤਾ। ਦਿੱਲੀ ’ਚ ਰਜਿਸਟਰਡ ਸਮਤਾ ਪਾਰਟੀ ਨੇ ਸਭ ਤੋਂ ਵੱਧ 53.13 ਕਰੋੜ ਰੁਪਏ ਦੀ ਆਮਦਨ ਦੱਸੀ। ਉਸ ਤੋਂ ਬਾਅਦ ਸੋਸ਼ਲਿਸਟ ਯੂਨਿਟੀ ਸੈਂਟਰ ਆਫ਼ ਇੰਡੀਆ (ਕਮਿਊਨਿਸਟ) ਪਾਰਟੀ 9.59 ਕਰੋੜ ਰੁਪਏ ਨਾਲ ਦੂਜੇ ਨੰਬਰ ’ਤੇ ਰਹੀ।
'ਗੈਰ-ਕਾਨੂੰਨੀ ਪ੍ਰਮਾਣੂ ਗਤੀਵਿਧੀਆਂ ਪਾਕਿ ਦੀ ਪੁਰਾਣੀ ਆਦਤ' ਟਰੰਪ ਦੇ ਦਾਅਵੇ 'ਤੇ ਭਾਰਤ ਸਰਕਾਰ ਦਾ ਪਹਿਲਾ ਬਿਆਨ
NEXT STORY