ਨਵੀਂ ਦਿੱਲੀ : ਦਿੱਲੀ ਦੀ ਜ਼ਹਿਰੀਲੀ ਹਵਾ ਕਾਰਨ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ, ਅੱਖਾਂ ਵਿੱਚ ਜਲਣ ਹੋ ਰਹੀ ਹੈ, ਜਿਸ ਕਾਰਨ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰੇਸ਼ਾਨ ਹਨ। ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਹੁਣ ਦਿੱਲੀ ਵਿੱਚ ਖੁੱਲ੍ਹੇ ਵਿੱਚ ਕੂੜਾ ਸਾੜਨ ਦੇ ਨਾਲ-ਨਾਲ, ਹੋਟਲਾਂ ਅਤੇ ਢਾਬਿਆਂ ਦੇ ਤੰਦੂਰਾਂ 'ਚ ਕੋਲੇ ਜਾਂ ਲੱਕੜ ਦੀ ਵਰਤੋਂ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਇਹ ਨਿਯਮ ਤੋੜਨ ਵਾਲਿਆਂ 'ਤੇ 5,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।
ਹੋਟਲ-ਢਾਬਿਆਂ ਨੂੰ ਵੱਡਾ ਝਟਕਾ
ਦਿੱਲੀ ਦੇ ਢਾਬਿਆਂ ਅਤੇ ਰੈਸਟੋਰੈਂਟਾਂ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ 'ਏਅਰ ਐਕਟ' ਦੀ ਧਾਰਾ 31(A) ਤਹਿਤ ਹੁਕਮ ਜਾਰੀ ਕਰਦਿਆਂ ਹੁਣ ਪੂਰੀ ਦਿੱਲੀ ਵਿੱਚ ਕਿਸੇ ਵੀ ਹੋਟਲ, ਰੈਸਟੋਰੈਂਟ ਜਾਂ ਖੁੱਲ੍ਹੀ ਦੁਕਾਨ ਦੇ ਤੰਦੂਰ ਵਿੱਚ ਕੋਲਾ ਜਾਂ ਲੱਕੜ ਬਾਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਕੂੜਾ ਸਾੜਨ 'ਤੇ ਵੀ 5000 ਦਾ ਚਲਾਨ
ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਮ.ਸੀ.ਡੀ. ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਖੁੱਲ੍ਹੇ ਵਿੱਚ ਕੂੜਾ, ਪੱਤੇ ਜਾਂ ਕੋਈ ਹੋਰ ਚੀਜ਼ ਸਾੜਦਾ ਫੜਿਆ ਗਿਆ ਤਾਂ ਉਸ 'ਤੇ ਸਿੱਧਾ 5,000 ਰੁਪਏ ਤੱਕ ਦਾ ਜੁਰਮਾਨਾ (ਚਾਲਾਨ) ਲਗਾਇਆ ਜਾਵੇ। ਉਨ੍ਹਾਂ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੂੜਾ ਨਾ ਸਾੜਨ, ਕਿਉਂਕਿ ਉਨ੍ਹਾਂ ਦਾ ਛੋਟਾ ਜਿਹਾ ਸਹਿਯੋਗ ਵੀ ਹਵਾ ਨੂੰ ਸਾਫ਼ ਰੱਖਣ ਵਿੱਚ ਮਦਦ ਕਰ ਸਕਦਾ ਹੈ।
ਪ੍ਰਦੂਸ਼ਣ ਦੀ ਸਥਿਤੀ
ਹਾਲਾਂਕਿ ਬੀਤੇ ਮੰਗਲਵਾਰ ਨੂੰ ਥੋੜ੍ਹੀ ਰਾਹਤ ਦੇਖਣ ਨੂੰ ਮਿਲੀ, ਜਦੋਂ ਪੂਰੀ ਦਿੱਲੀ ਦਾ ਔਸਤ AQI 341 ('ਬਹੁਤ ਖਰਾਬ' ਸ਼੍ਰੇਣੀ) ਤੋਂ ਡਿੱਗ ਕੇ 291 ('ਖਰਾਬ' ਸ਼੍ਰੇਣੀ) 'ਤੇ ਆ ਗਿਆ। ਪਰ ਬੁੱਧਵਾਰ ਸਵੇਰ ਨੂੰ ਵੀ ਕਈ ਇਲਾਕਿਆਂ ਵਿੱਚ AQI 300 ਤੋਂ ਉੱਪਰ ਰਿਹਾ, ਜਿਵੇਂ ਕਿ ਜਹਾਂਗੀਰਪੁਰੀ 'ਚ 313 ।
'ਭਾਰਤ ਨੂੰ ਜਲਦ ਮਿਲੇਗਾ ਨਵਾਂ PM !', ਐਪਸਟੀਨ ਫਾਈਲਜ਼ ਦੇ ਖੁਲਾਸੇ ਮਗਰੋਂ ਕਾਂਗਰਸੀ ਆਗੂ ਦਾ ਵੱਡਾ ਬਿਆਨ
NEXT STORY