ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਦਵਾਈਆਂ ਸਮੇਤ ਅਹਿਮ ਮੈਡੀਕਲ ਸਪਲਾਈ 'ਤੇ ਨਿਰਯਾਤ ਹਟਾਉਣ ਲਈ ਭਾਰਤ ਦੀ ਬੁੱਧਵਾਰ ਨੂੰ ਤਰੀਫ ਕੀਤੀ ਅਤੇ ਆਖਿਆ ਕਿ ਇਹ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਕਾਰਨ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਲਈ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਇਕ ਉਦਾਹਰਣ ਹੈ।
ਪੋਂਪੀਓ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਅਸੀਂ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਵਧੀਆ ਅਭਿਆਸ ਨੂੰ ਸਾਂਝਾ ਕਰਨ ਲਈ ਆਸਟ੍ਰੇਲੀਆ, ਭਾਰਤ, ਜਾਪਾਨ, ਨਿਊਜ਼ੀਲੈਂਡ, ਕੋਰੀਆ ਗਣਰਾਜ ਅਤੇ ਵਿਅਤਨਾਮ ਵਿਚ ਸਾਡੇ ਮਿੱਤਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਕਿਉਂਕਿ ਅਸੀਂ ਗਲੋਬਲ ਅਰਥ ਵਿਵਸਥਾ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਆਖਿਆ ਕਿ ਮਿਲ ਕੇ ਕੰਮ ਕਰਨ ਦਾ ਇਕ ਉਦਾਹਰਣ ਭਾਰਤ ਹੈ। ਉਸ ਨੇ ਕੋਵਿਡ-19 ਦੇ ਕੁਝ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਅਹਿਮ ਮੈਡੀਕਲ ਸਪਲਾਈ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ 30 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਪਾਏ ਗਏ ਹਨ ਅਤੇ ਇਸ ਨਾਲ ਕਰੀਬ 2.11 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ 'ਚ ਫਸੇ ਲੋਕ ਕਿਵੇਂ ਜਾਣਗੇ ਆਪਣੇ ਘਰ? CM ਕੇਜਰੀਵਾਲ ਨੇ ਦਿੱਤੀ ਇਹ ਜਾਣਕਾਰੀ
NEXT STORY