ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਭ੍ਰਿਸ਼ਟਾਚਾਰ ਦਾ ਅਸਰ ਗਰੀਬਾਂ ਅਤੇ ਵਾਂਝੇ ਲੋਕਾਂ 'ਤੇ ਸਭ ਤੋਂ ਵੱਧ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਾਧਨਾਂ ਦੀ ਵੰਡ ਅਤੇ ਬਾਜ਼ਾਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ਨੂੰ ਘੱਟ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕੋਲਕਾਤਾ 'ਚ ਜੀ-20 ਭ੍ਰਿਸ਼ਟਾਚਾਰ ਰੋਕੂ ਮੰਤਰੀ ਪੱਧਰੀ ਬੈਠਕ ਨੂੰ ਡਿਜੀਟਲ ਮਾਧਿਅਮ ਤੋਂ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤ ਦੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਾ ਕਰਨ ਦੀ ਸਖ਼ਤ ਨੀਤੀ ਹੈ। ਉਨ੍ਹਾਂ ਕਿਹਾ ਕਿ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ ਸਾਨੂੰ ਲਾਲਚ ਤੋਂ ਦੂਰ ਰਹਿਣ ਪ੍ਰਤੀ ਚੌਕਸ ਕੀਤਾ ਸੀ, ਕਿਉਂਕਿ ਇਹ ਸੱਚ ਦਾ ਅਹਿਸਾਸ ਨਹੀਂ ਹੋਣ ਦਿੰਦਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਆਰਥਿਕ ਅਪਰਾਧੀਆਂ ਦਾ ਹਮਲਾਵਰ ਤਰੀਕੇ ਨਾਲ ਪਿੱਛਾ ਕਰ ਰਹੇ ਹਾਂ। ਅਸੀਂ ਆਰਥਿਕ ਅਪਰਾਧੀ ਐਕਟ ਬਣਾਇਆ ਹੈ ਅਤੇ ਆਰਥਿਕ ਅਪਰਾਧੀਆਂ ਅਤੇ ਭਗੌੜਿਆਂ ਤੋਂ 1.8 ਅਰਬ ਡਾਲਰ ਤੋਂ ਵੱਧ ਦੀ ਪੂੰਜੀ ਬਰਾਮਦ ਕੀਤੀ ਹੈ। ਜੀ-20 ਦੇਸ਼ਾਂ ਦੇ ਸਮੂਹਿਕ ਕੋਸ਼ਿਸ਼ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ 'ਚ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ 2018 'ਚ ਜੀ-20 ਸ਼ਿਖਰ ਸੰਮੇਲਨ ਵਿਚ ਪੂੰਜੀ ਵਸੂਲ ਕਰਨ ਲਈ ਭਗੌੜੇ ਆਰਥਿਕ ਅਪਰਾਧੀਆਂ ਖਿਲਾਫ ਕਾਰਵਾਈ ਦੇ ਸਬੰਧ ਵਿਚ 9 ਸੂਤਰੀ ਏਜੰਡਾ ਪੇਸ਼ ਕੀਤਾ ਸੀ।
ਹਿਮਾਚਲ ’ਚ ਜ਼ਮੀਨ ਹੇਠੋਂ ਨਿਕਲੀਆਂ ਦੁਰਲੱਭ ਮੂਰਤੀਆਂ
NEXT STORY