ਛੱਤੀਸਗੜ੍ਹ— ਰਮਨ ਸਰਕਾਰ ਦੇ ਮੰਤਰੀ ਦੀ ਅਸ਼ਲੀਲ ਸੀ.ਡੀ ਕਾਂਡ 'ਚ ਫਸੇ ਪੱਤਰਕਾਰ ਵਿਨੋਦ ਵਰਮਾ ਦੀ ਜ਼ਮਾਨਤ ਪਟੀਸ਼ਨ ਸਥਾਨਕ ਅਦਾਲਤ ਨੇ ਖਾਰਜ਼ ਕਰ ਦਿੱਤੀ ਹੈ। ਦੋਹਾਂ ਪੱਖਾਂ ਵਿਚਕਾਰ ਸੋਮਵਾਰ ਨੂੰ ਕਰੀਬ ਡੇਢ ਘੰਟੇ ਤੱਕ ਬਹਿਸ ਚੱਲੀ। ਇਸ ਦੇ ਬਾਅਦ ਜੱਜ ਨੇ ਆਪਣੇ ਫੈਸਲੇ 'ਚ ਵਿਨੋਦ ਵਰਮਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਸੁਣਵਾਈ ਦੌਰਾਨ ਅਦਾਲਤ 'ਚ ਫੈਜਲ ਰਿਜ਼ਵੀ ਅਤੇ ਸੁਦੀਪ ਸ਼੍ਰੀਵਾਸਤਵ ਨੇ ਦੋਸ਼ੀ ਵਿਨੋਦ ਵਰਮਾ ਵੱਲੋਂ ਪੱਖ ਰੱਖਿਆ। ਇਸ ਦੇ ਇਲਾਵਾ ਇਸ ਮਾਮਲੇ 'ਚ ਜੇ.ਐਮ.ਐਫ.ਸੀ ਭਾਵੇਸ਼ ਦੀ ਅਦਾਲਤ 'ਚ ਪੁਲਸ ਡਾਇਰੀ ਅਤੇ ਜ਼ਮਾਨਤ ਬੇਨਤੀ 'ਤੇ ਜਵਾਬ ਨਾਲ ਪੁਲਸ ਪੇਸ਼ ਹੋਈ।
ਅਸ਼ਲੀਲ ਸੀ.ਡੀ ਮਾਮਲੇ 'ਚ ਪੰਡਰੀ ਥਾਣੇ 'ਚ ਦਰਜ ਮਾਮਲੇ 'ਤੇ ਗਾਜਿਆਬਾਦ ਤੋਂ ਗ੍ਰਿਫਤਾਰ ਵਿਨੋਦ ਵਰਮਾ 13 ਨਵੰਬਰ ਤੱਕ ਸੈਂਟਰਲ ਜੇਲ 'ਚ ਬੰਦ ਹਨ।
ਮਾਲਿਆ ਅਤੇ ਲਲਿਤ ਮੋਦੀ ਦੀ ਹਵਾਲਗੀ ਲਈ ਭਾਰਤ ਨੇ ਮੰਗਿਆ ਬ੍ਰਿਟੇਨ ਦਾ ਸਹਿਯੋਗ
NEXT STORY