ਰਾਏਗੜ੍ਹ, (ਯੂ. ਐੱਨ. ਆਈ.)- ਭਾਰਤੀ ਜਨਤਾ ਪਾਰਟੀ ਦੀ ਮਥੁਰਾ ਤੋਂ ਸੰਸਦ ਮੈਂਬਰ ਅਤੇ ਡ੍ਰੀਮ ਗਰਲ ਵਜੋਂ ਮਸ਼ਹੂਰ ਫਿਲਮ ਅਦਾਕਾਰਾ ਹੇਮਾ ਮਾਲਿਨੀ ਨੇ ਦੋਸ਼ ਲਗਾਇਆ ਕਿ ਓ. ਟੀ. ਟੀ. (ਓਵਰ ਦਿ ਟਾਪ) ਪਲੇਟਫਾਰਮ ’ਤੇ ਆ ਰਹੀਆਂ ਫਿਲਮਾਂ ਵਿਚ ਅਸ਼ਲੀਲਤਾ ਪਰੋਸੀ ਜਾ ਰਹੀ ਹੈ।
ਹੇਮਾ ਮਾਲਿਨੀ ਨੇ ਸ਼ਨੀਵਾਰ ਨੂੰ ਇਥੇ ਪ੍ਰੈੱਸ ਨਾਲ ਮਿਲਣੀ ਦੌਰਾਨ ਰਾਏਗੜ੍ਹ ਵਿਚ ਇਹ ਗੱਲ ਆਖੀ। ਉਹ ਚੱਕਰਧਰ ਸਮਾਰੋਹ ਵਿਚ ਭਾਰਤ ਨਾਟਯਮ ’ਚ ਡਾਂਸ ਸੀਰੀਅਲ ਦੀ ਪੇਸ਼ਕਾਰੀ ਲਈ ਇਥੇ ਪਹੁੰਚੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂਦੇਵ ਸਾਈਂ ਨੇ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਛੱਤੀਸਗੜ੍ਹ ਦਾ ਵਿਕਾਸ ਦਿਖਣ ਲੱਗਾ ਹੈ।
ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿਚ ‘ਡਬਲ ਇੰਜਣ’ ਦੀ ਸਰਕਾਰ ਹੈ। ਮੋਦੀ ਜੀ ਛੱਤੀਸਗੜ੍ਹ ਦੇ ਵਿਕਾਸ ਲਈ ਵੀ ਲੋੜੀਂਦੇ ਫੰਡ ਮੁਹੱਈਆ ਕਰਵਾ ਰਹੇ ਹਨ। ਇਹੀ ਕਾਰਨ ਹੈ ਕਿ ਛੱਤੀਸਗੜ੍ਹ ਦਾ ਵਿਕਾਸ ਹੋ ਰਿਹਾ ਹੈ। ਛੱਤੀਸਗੜ੍ਹ ’ਚ ਵੀ ਨਕਸਲੀ ਸਮੱਸਿਆ ਘੱਟ ਰਹੀ ਹੈ। ਹੇਮਾ ਨੇ ਕਿਹਾ ਕਿ ਵਿਸ਼ਨੂੰਦੇਵ ਸਾਈਂ ਵੀ ਰਾਜ ਵਿਚ ਚੰਗਾ ਕੰਮ ਕਰ ਰਹੇ ਹਨ। ਖਾਸ ਤੌਰ ’ਤੇ ਬਸਤਰ ਖੇਤਰ ਵਿਚ ਆਦਿਵਾਸੀਆਂ ਦੇ ਵਿਕਾਸ ਲਈ ਲੋੜੀਂਦਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ੁਰੂਆਤ ਡਾਂਸ ਤੋਂ ਹੋਈ ਸੀ। ਇਸੇ ਕਾਰਨ ਫਿਲਮਾਂ ਵਿਚ ਵੀ ਆਉਣਾ ਹੋਇਆ ਅਤੇ ਹੁਣ ਸਿਆਸਤ ਵਿਚ ਜਾ ਕੇ ਲੋਕਾਂ ਦੀ ਸੇਵਾ ਕਰ ਰਹੀ ਹਾਂ।
ਤੇਜ ਰਫ਼ਤਾਰ ਦਾ ਕਹਿਰ, ਕਾਰ ਨਾਲ ਟੱਕਰ ਪਿੱਛੋਂ 10 ਮੀਟਰ ਤੱਕ ਘੜੀਸੇ ਜਾਣ ਕਾਰਨ ਵਿਅਕਤੀ ਦੀ ਮੌਤ
NEXT STORY