ਹਰਿਆਣਾ (ਰੱਤੀ)-132 ਕੇ.ਵੀ. ਚੌਹਾਲ ਸਬ ਸਟੇਸ਼ਨ ਤੋਂ ਆ ਰਹੀ 66 ਕੇ.ਵੀ. ਸਬ ਸਟੇਸ਼ਨ ਜਨੌੜੀ ਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ 3 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜਨੌੜੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ.ਵੀ. ਲਾਲਪੁਰ ਯੂ.ਪੀ.ਐੱਸ., 11 ਕੇ.ਵੀ. ਬੱਸੀ ਬਜੀਦ ਏ.ਪੀ. ਕੰਢੀ, 11 ਕੇ.ਵੀ. ਭਟੋਲੀਆਂ ਏ. ਪੀ., 11 ਕੇ.ਵੀ. ਢੋਲਵਾਹਾ ਮਿਕਸ ਕੰਡੀ, 11 ਕੇ.ਵੀ. ਜਨੌੜੀ-2, 11 ਕੇ.ਵੀ. ਅਤਵਾਰਾਪੁਰ ਦੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜ਼ਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ।
ਜਿਸ ਕਰ ਕੇ ਢੋਲਵਾਹਾ, ਰਾਮਟਟਵਾਲੀ, ਜਨੌੜੀ, ਟੱਪਾ, ਬਹੇੜਾ, ਬਾੜੀ ਖੱਡ, ਕੂਕਾਨੇਟ, ਦੇਹਰੀਆਂ, ਲਾਲਪੁਰ, ਰੋੜਾ, ਕਾਹਲਵਾਂ, ਭਟੋਲੀਆਂ ਡਡੋਹ, ਅਤਵਾਰਾਪੁਰ ਆਦਿ ਪਿੰਡਾਂ ਦੇ ਘਰਾਂ, ਟਿਊਬਵੈਲਾਂ ਅਤੇ ਫੈਕਟਰੀਆਂ ਦੀ ਸਪਲਾਈ ਉਪਰੋਕਤ ਦਿੱਤੇ ਹੋਏ ਸਮੇਂ ਅਨੁਸਾਰ ਬੰਦ ਰਹੇਗੀ।
ਸਤੰਬਰ ’ਚ ਬਿਜਲੀ ਦੀ ਖਪਤ 3.21 ਫੀਸਦੀ ਵਧ ਕੇ 145.91 ਅਰਬ ਯੂਨਿਟ ’ਤੇ ਪਹੁੰਚੀ
NEXT STORY