ਅੰਬਾਲਾ (ਸੁਮਨ ਭਟਨਾਗਰ)– 2005 ਤੋਂ 2014 ਦੇ ਭੁਪਿੰਦਰ ਹੁੱਡਾ ਦੇ ਕਾਰਜਕਾਲ ਨੂੰ ਛੱਡ ਕੇ ਲਗਭਗ 4 ਦਹਾਕਿਆਂ ਤੱਕ ਹਰਿਆਣਾ ਦੀ ਸਿਆਸਤ ’ਚ ਚਾਰ ਲਾਲਾਂ- ਦੇਵੀ ਲਾਲ, ਭਜਨ ਲਾਲ, ਬੰਸੀ ਲਾਲ ਤੇ ਮਨੋਹਰ ਲਾਲ ਦਾ ਡੰਕਾ ਵੱਜਦਾ ਰਿਹਾ ਅਤੇ ਸੱਤਾ ਦੇ ਦਰਵਾਜ਼ੇ ’ਤੇ ਉਨ੍ਹਾਂ ਦਾ ਝੰਡਾ ਲਹਿਰਾਉਂਦਾ ਰਿਹਾ। ਮਨੋਹਰ ਲਾਲ ਇਕ ਅਜਿਹੇ ਲਾਲ ਹਨ, ਜਿਨ੍ਹਾਂ ਦਾ ਸੂਬੇ ਦੀ ਰਾਜਨੀਤੀ, ਕੇਂਦਰ ਸਰਕਾਰ ਤੇ ਆਰ. ਐੱਸ. ਐੱਸ. ’ਚ ਅੱਜ ਵੀ ਪੂਰਾ ਮਾਣ-ਸਨਮਾਨ ਹੈ। ਭਾਵੇਂ ਹੀ ਅੱਜ ਉਹ ਕੇਂਦਰ ’ਚ ਕੈਬਨਿਟ ਮੰਤਰੀ ਹਨ ਪਰ ਹਰਿਆਣਾ ਭਾਜਪਾ ’ਚ ਉਨ੍ਹਾਂ ਦਾ ਰੁਤਬਾ ਸੁਪਰ ਸੀ. ਐੱਮ. ਵਰਗਾ ਹੈ। ਮੁੱਖ ਮੰਤਰੀ ਨਾਇਬ ਸੈਣੀ ਉਨ੍ਹਾਂ ਦੇ ਖਾਸ ਭਰੋਸੇਯੋਗ ਲੋਕਾਂ ’ਚ ਸ਼ਾਮਲ ਹਨ। ਸੈਣੀ ਦੇ ਮੁੱਖ ਮੰਤਰੀ ਬਣਨ ਦੇ ਪਿੱਛੇ ਵੀ ਸਭ ਤੋਂ ਵੱਡਾ ਹੱਥ ਉਨ੍ਹਾਂ ਦਾ ਹੀ ਰਿਹਾ ਹੈ।
ਇਹ ਵੀ ਪੜ੍ਹੋ- CM ਕੇਜਰੀਵਾਲ ਨੂੰ ਵੱਡਾ ਝਟਕਾ, ਹਾਈ ਕੋਰਟ ਨੇ ਜ਼ਮਾਨਤ 'ਤੇ ਲਾਈ ਰੋਕ
ਚਾਰੋਂ ਲਾਲ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਕੇਂਦਰ ’ਚ ਵੀ ਮੰਤਰੀ ਰਹੇ। ਬੰਸੀ ਲਾਲ 4 ਵਾਰ ਸੂਬੇ ਦੇ ਮੁੱਖ ਮੰਤਰੀ ਤੇ ਕੇਂਦਰ ਸਰਕਾਰ ’ਚ ਰੱਖਿਆ ਮੰਤਰੀ ਰਹੇ। ਇਸੇ ਤਰ੍ਹਾਂ ਦੇਵੀ ਲਾਲ 2 ਵਾਰ ਮੁੱਖ ਮੰਤਰੀ ਤੇ ਦੇਸ਼ ਦੇ ਉੱਪ ਪ੍ਰਧਾਨ ਮੰਤਰੀ ਰਹੇ। ਭਜਨ ਲਾਲ 3 ਵਾਰ ਮੁੱਖ ਮੰਤਰੀ ਤੇ ਕੇਂਦਰੀ ਖੇਤੀ ਮੰਤਰੀ ਰਹੇ। ਮਨੋਹਰ ਲਾਲ ਵੀ 2 ਵਾਰ ਮੁੱਖ ਮੰਤਰੀ ਰਹੇ ਅਤੇ ਹੁਣ ਕੇਂਦਰ ’ਚ ਊਰਜਾ ਤੇ ਸ਼ਹਿਰੀ ਵਿਕਾਸ ਮੰਤਰੀ ਹਨ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਨੇੜੇ ਹੋਣ ਦੇ ਕਾਰਨ ਕੇਂਦਰ ਸਰਕਾਰ ’ਚ ਵੀ ਉਨ੍ਹਾਂ ਦੀ ਪੂਰੀ ਚੱਲਦੀ ਹੈ। ਸਹੀ ਮਾਇਨਿਆਂ ’ਚ ਹਰਿਆਣਾ ’ਚ ਡਬਲ ਇੰਜਣ ਦੀ ਸਰਕਾਰ ਹੁਣ ਬਣੀ ਹੈ, ਜਿਸ ਦਾ ਸਭ ਤੋਂ ਵੱਡਾ ਇਮਤਿਹਾਨ 4 ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ’ਚ ਹੋਣਾ ਹੈ। ਹੁਣ ਇਹ ਦੇਖਿਆ ਜਾਵੇਗਾ ਕਿ ਲੋਕ ਸਭ ਚੋਣਾਂ ਵਾਂਗ ਸੂਬਾ ਭਾਜਪਾ ਅੱਧੇ-ਅਧੂਰੇ ਨੰਬਰ ਹਾਸਲ ਕਰਦੀ ਹੈ ਜਾਂ ਫਿਰ ਤੀਜੀ ਵਾਰ ਕੋਈ ਕ੍ਰਿਸ਼ਮਾ ਦਿਖਾਉਂਦੀ ਹੈ।
ਇਹ ਵੀ ਪੜ੍ਹੋ- ਸ਼ਿਮਲਾ 'ਚ ਵਾਪਰਿਆ ਭਿਆਨਕ ਹਾਦਸਾ; ਡੂੰਘੀ ਖੱਡ 'ਚ ਡਿੱਗੀ ਬੱਸ, 4 ਲੋਕਾਂ ਦੀ ਮੌਤ
ਮਨੋਹਰ ਲਾਲ ਨੇ ਜਦ 2014 ’ਚ ਸੂਬੇ ਦੀ ਸੱਤਾ ਦੀ ਵਾਗਡੋਰ ਸੰਭਾਲੀ ਤਾਂ ਸਿਆਸੀ ਹਲਕਿਆਂ ’ਚ ਕਿਹਾ ਜਾਂਦਾ ਸੀ ਕਿ ਆਰ. ਐੱਸ. ਐੱਸ. ਦੀ ਸ਼ਾਖਾ ਚਲਾਉਣ ਵਾਲਾ ਆਦਮੀ, ਜਿਸ ਨੂੰ ਵਿਧਾਨ ਸਭਾ ਦਾ ਵੀ ਕੋਈ ਤਜਰਬਾ ਨਾ ਹੋਵੇ, ਉਹ ਭਲਾ ਸੂਬੇ ਦੀ ਸਰਕਾਰ ਕੀ ਚਲਾ ਸਕੇਗਾ। ਭਾਜਪਾ ਦੇ ਕਈ ਪੁਰਾਣੇ ਨੇਤਾਵਾਂ ਨੂੰ ਲੱਗਦਾ ਸੀ ਕਿ ਸਰਕਾਰ ਚਲਾਉਣਾ ਖੱਟੜ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਓਮਪ੍ਰਕਾਸ਼ ਧਨਖੜ, ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮੰਨਯੂ ਤੇ ਅਨਿਲ ਵਿਜ ਵਰਗੇ ਤਜਰਬੇਕਾਰ ਨੇਤਾਵਾਂ ਦੇ ਕਾਰਨ ਮਨੋਹਰ ਲਾਲ ਨੂੰ ਜਾਟ ਰਾਖਵਾਂਕਰਨ, ਡੇਰਾ ਸੱਚਾ ਸੌਦਾ ਤੇ ਸੰਤ ਰਾਮ ਪਾਲ ਕਾਂਡ ਵਰਗੇ ਕਈ ਵੱਡੇ ਇਮਤਿਹਾਨਾਂ ’ਚ ਕੋਈ ਮੁਸ਼ਕਿਲ ਨਹੀਂ ਆਈ ਅਤੇ ਸਰਕਾਰ ਪੱਟੜੀ ’ਤੇ ਰਹੀ।
ਇਹ ਵੀ ਪੜ੍ਹੋ- ਆਈਸਕ੍ਰੀਮ 'ਚੋਂ ਵੱਢੀ ਹੋਈ ਉਂਗਲ ਤੋਂ ਬਾਅਦ ਹੁਣ ਆਲੂ ਦੇ ਚਿਪਸ ਦੇ ਪੈਕੇਟ ’ਚ ਮਿਲਿਆ ਮਰਿਆ ਡੱਡੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਵਰਫੁੱਲ ਹੈ ਲੋਕ ਸਭਾ ਸਪੀਕਰ ਦਾ ਅਹੁਦਾ, 1999 ’ਚ ਸਿਰਫ 1 ਵੋਟ ਨਾਲ ਡਿੱਗ ਗਈ ਸੀ ਅਟਲ ਸਰਕਾਰ
NEXT STORY