Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 06, 2026

    1:30:34 AM

  • roshan healthcare ayurvedic treatment

    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ...

  • trump s warning heightens tensions in the middle east

    'ਮੰਗਲਵਾਰ ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ...

  • heavy rain thunderstorms

    ਅਗਲੇ 3 ਦਿਨ ਕਹਿਰ ਵਰ੍ਹਾਏਗਾ ਮੌਸਮ! ਪੰਜਾਬ ਸਣੇ 10...

  • trump is pushing america living hell iran hits back

    'ਨੇਤਨਯਾਹੂ ਦੇ ਰਾਹ ਚੱਲਿਆ ਤਾਂ ਸੜ ਕੇ ਸਵਾਹ ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰਾਹੁਲ ਦੀ ਰਾਜਨੀਤੀ ਅਤੇ ਸੱਤਾ ਪੱਖ ਦੀ ਰਣਨੀਤੀ

BLOG News Punjabi(ਬਲਾਗ)

ਰਾਹੁਲ ਦੀ ਰਾਜਨੀਤੀ ਅਤੇ ਸੱਤਾ ਪੱਖ ਦੀ ਰਣਨੀਤੀ

  • Edited By Rakesh,
  • Updated: 21 Feb, 2026 04:09 PM
Blog
rahul s politics and the ruling party s strategy
  • Share
    • Facebook
    • Tumblr
    • Linkedin
    • Twitter
  • Comment

ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਦੇ ਇਕ ਬਿਆਨ ਨਾਲ ਭਾਰਤੀ ਰਾਜਨੀਤੀ ’ਚ ਨਵਾਂ ਉਬਾਲ ਆ ਗਿਆ ਹੈ। ਰਿਜਿਜੂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇਸ਼ ਲਈ ਸਭ ਤੋਂ ਖ਼ਤਰਨਾਕ ਇਨਸਾਨ ਹਨ। ਹੁਣ ਤੁਸੀਂ ਚਾਹੋ ਤਾਂ ਇਸ ਨੂੰ ਇਕ ਸਾਧਾਰਨ ਕਿਸਮ ਦਾ ਸਿਆਸੀ ਬਿਆਨ ਕਹਿ ਕੇ ਹਾਸ਼ੀਏ ’ਤੇ ਪਾ ਸਕਦੇ ਹੋ ਜਾਂ ਕਿਉਂਕਿ ਇਹ ਸੰਸਦੀ ਕਾਰਜ ਮੰਤਰੀ ਦਾ ਬਿਆਨ ਹੈ, ਇਸ ਲਈ ਇਸ ਦੇ ਮਹੱਤਵ ’ਤੇ ਬਹਿਸ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਹੈ ਕਿ ਸੰਸਦੀ ਕਾਰਜ ਮੰਤਰੀ ਦਾ ਕੰਮ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਸੰਵਾਦ ਬਣਾਉਣ ਦਾ ਹੁੰਦਾ ਹੈ, ਤਾਲਮੇਲ ਬਿਠਾਉਣ ਦਾ ਹੁੰਦਾ ਹੈ ਤਾਂ ਜੋ ਸੰਸਦ ਦੀ ਕਾਰਵਾਈ ਸੁਚਾਰੂ ਰੂਪ ’ਚ ਚੱਲ ਸਕੇ। ਅਜਿਹੇ ’ਚ ਇਹ ਬਿਆਨ ਤਾਂ ਵਿਰੋਧੀ ਧਿਰ ਖਾਸ ਤੌਰ ’ਤੇ ਕਾਂਗਰਸ ਨੂੰ ਉਕਸਾਉਣ ਵਾਲਾ ਹੈ।

ਤਾਂ ਸਵਾਲ ਉੱਠਦਾ ਹੈ ਕਿ ਆਖਰ ਬਿਆਨ ਕਿਉਂ ਦਿੱਤਾ ਗਿਆ, ਕੀ ਆਪਣੀ ਤਰਫ਼ੋਂ ਦਿੱਤਾ ਗਿਆ ਜਾਂ ਦਿਵਾਇਆ ਗਿਆ? ਕੀ ਇਸ ਦੇ ਪਿੱਛੇ ਮੋਦੀ ਸਰਕਾਰ ਦੀ ਕੋਈ ਰਣਨੀਤੀ ਕੰਮ ਕਰ ਰਹੀ ਹੈ? ਕੀ ਇਹ ਰਾਹੁਲ ਗਾਂਧੀ ਨੂੰ ਫਿਰ ਤੋਂ ਘੇਰਨ ਦੀ ਕਿਸੇ ਯੋਜਨਾ ਦਾ ਹਿੱਸਾ ਹੈ? ਦਿਲਚਸਪ ਹੈ ਕਿ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਲੱਗਭਗ ਅਜਿਹੇ ਹੀ ਦੋਸ਼ ਲਗਾਉਂਦੇ ਹੋਏ ਰਾਹੁਲ ਗਾਂਧੀ ਦੇ ਖਿਲਾਫ਼ ਠੋਸ ਪ੍ਰਸਤਾਵ ਸੰਸਦ ’ਚ ਰੱਖ ਚੁੱਕੇ ਹਨ, ਉਧਰ ਕਾਂਗਰਸ ਦੀ ਪਹਿਲ ’ਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਖਿਲਾਫ਼ ਬੇਰਭਰੋਸਗੀ ਮਤਾ ਰੱਖਿਆ ਜਾ ਚੁੱਕਾ ਹੈ। ਤਾਂ ਕੀ ਰਾਹੁਲ ਗਾਂਧੀ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ ਪ੍ਰਸਤਾਵ ਨੂੰ ਵਾਪਸ ਲੈ ਲੈਣ ਅਤੇ ਬਦਲੇ ’ਚ ਦੂਬੇ ਦਾ ਪ੍ਰਸਤਾਵ ਵਾਪਸ ਲੈ ਲਿਆ ਜਾਵੇਗਾ?

ਰਿਜਿਜੂ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਦੇ ਨਕਸਲੀਆਂ ਨਾਲ, ਖਾਲਿਸਤਾਨੀਆਂ ਨਾਲ ਅਤੇ ਇਸਲਾਮਿਕ ਕੱਟੜਪੰਥੀ ਨੇਤਾਵਾਂ ਨਾਲ ਸਬੰਧ ਹਨ। ਉਹ ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਨਾਲ ਜੁੜੇ ਹੋਏ ਹਨ। ਉਹ ਸੋਰੇਸ ਤੋਂ ਪੈਸਾ ਲੈਂਦੇ ਹਨ। ਵਿਦੇਸ਼ ਜਾ ਕੇ ਦੇਸ਼ ਵਿਰੋਧੀ ਤਾਕਤਾਂ ਨਾਲ ਮੇਲ-ਮੁਲਾਕਾਤ ਕਰਦੇ ਹਨ। ਹੁਣ ਪਹਿਲੀ ਨਜ਼ਰ ’ਚ ਤਾਂ ਇਹ ਗੰਭੀਰ ਦੋਸ਼ ਹਨ। ਉਸ ਵਿਰੋਧੀ ਧਿਰ ਦੇ ਨੇਤਾ ਖਿਲਾਫ਼ ਗੰਭੀਰ ਦੋਸ਼ ਹਨ ਜੋ 22 ਸਾਲਾਂ ਤੋਂ ਸੰਸਦ ਮੈਂਬਰ ਹੈ, ਜਿਸ ਦੀ ਪਾਰਟੀ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਰਾਸ਼ਟਰੀ ਪਾਰਟੀ ਹੈ ਅਤੇ ਜੋ ਦਹਾਕਿਆਂ ਤੱਕ ਸੱਤਾ ’ਚ ਰਹੀ ਹੈ। ਹੁਣ ਕਾਇਦੇ ਨਾਲ ਤਾਂ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਸੰਸਦੀ ਕਾਰਜ ਮੰਤਰੀ ਹਵਾ ’ਚ ਤਲਵਾਰਬਾਜ਼ੀ ਨਹੀਂ ਹੀ ਕਰ ਰਹੇ ਹੋਣਗੇ। ਸਬੂਤ ਹੋਣਗੇ। ਸਬੂਤ ਹਨ ਤਾਂ ਆਡੀਓ, ਵੀਡੀਓ, ਦਸਤਾਵੇਜ਼ਾਂ ਦੇ ਰੂਪ ’ਚ ਹੋਣੇ ਚਾਹੀਦੇ ਹਨ। ਸਬੂਤ ਹਨ ਤਾਂ ਕਿਸੇ ਥਾਣੇ ’ਚ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕੀਤੀ ਗਈ ਹੈ? ਕਾਇਦੇ ਨਾਲ ਤਾਂ ਹੁਣ ਤੱਕ ਮੁਕੱਦਮਾ ਦਰਜ ਹੋ ਜਾਣਾ ਚਾਹੀਦਾ ਸੀ ਅਤੇ ਸਬੂਤ ਸਹੀ ਪਾਏ ਜਾਣ ’ਤੇ ਰਾਹੁਲ ਗਾਂਧੀ ਜੇਲ ਦੀਆਂ ਸੀਖਾਂ ਪਿੱਛੇ ਹੋ ਜਾਣੇ ਚਾਹੀਦੇ ਸਨ।

ਪਰ ਅਜਿਹਾ ਕੁਝ ਨਹੀਂ ਹੋ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਮਾਮਲਾ ਸਿਆਸੀ ਹੈ। ਰਾਹੁਲ ਗਾਂਧੀ ਦੇਸ਼ ਲਈ ਖ਼ਤਰਾ ਤਾਂ ਨਹੀਂ ਹਨ ਪਰ ਭਾਜਪਾ ਅਤੇ ਮੋਦੀ ਸਰਕਾਰ ਲਈ ਜ਼ਰੂਰ ਸਿਆਸੀ ਖ਼ਤਰਾ ਹੋ ਸਕਦੇ ਹਨ। ਅਸਲ ’ਚ ਭਾਜਪਾ ਖ਼ੁਦ ਤਾਂ ਸੱਤਾ ’ਚ ਰਹਿਣਾ ਚਾਹੁੰਦੀ ਹੈ ਪਰ ਨਾਲ ਹੀ ਨਾਲ ਵਿਰੋਧੀ ਧਿਰ ਦੀ ਸਪੇਸ (ਜਗ੍ਹਾ) ਵੀ ਆਪਣੇ ਕੋਲ ਹੀ ਰੱਖਣਾ ਚਾਹੁੰਦੀ ਹੈ ਪਰ ਜਦੋਂ ਤੋਂ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਬਣੇ ਹਨ ਅਤੇ ਕਾਂਗਰਸ 99 ਸੀਟਾਂ ਤੱਕ ਪਹੁੰਚੀ ਹੈ, ਉਦੋਂ ਤੋਂ ਉਨ੍ਹਾਂ ਨੇ ਵਿਰੋਧੀ ਧਿਰ ਦੀ ਸਪੇਸ ਨੂੰ ਕਬਜ਼ੇ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਂ ਕੀ ਭਾਜਪਾ ਨੂੰ ਡਰ ਸਤਾ ਰਿਹਾ ਹੈ ਕਿ ਇਹ ਉਸ ਲਈ ਖ਼ਤਰੇ ਦੀ ਘੰਟੀ ਹੈ? ਇਹ ਗੱਲ ਸਾਫ਼ ਹੈ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਨੂੰ ਸਿਰਫ਼ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗੱਠਜੋੜ ਹੀ ਹਟਾ ਸਕਦਾ ਹੈ। ਇੱਥੇ ਸਭ ਤੋਂ ਵੱਡਾ ਰੋੜਾ ਰਾਹੁਲ ਗਾਂਧੀ ਹੀ ਨਜ਼ਰ ਆਉਂਦੇ ਹਨ।

ਰਾਹੁਲ ਗਾਂਧੀ ਨੇ ਪਹਿਲਾਂ ਜਾਤੀ ਜਨਗਣਨਾ, ਫਿਰ ਸੰਵਿਧਾਨ ਬਦਲਣ ਦਾ ਦੋਸ਼ ਅਤੇ ਰਾਖਵਾਂਕਰਨ ਦਾ ਮੁੱਦਾ ਉਠਾ ਕੇ ਭਾਜਪਾ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਹੁਣ ਉਹ ਕਦੇ ਜਨਰਲ ਨਰਵਣੇ ਦੀ ਪਾਂਡੁਲਿਪੀ ਦਾ ਜ਼ਿਕਰ ਕਰਦੇ ਹਨ ਤਾਂ ਕਦੇ ਟਰੰਪ ਨਾਲ ਹੋਈ ਡੀਲ ਦਾ ਸਵਾਲ ਉਠਾਉਂਦੇ ਹਨ। ਕਦੇ ਐਪਸਟੀਨ ਫਾਈਲਜ਼ ਦਾ ਹਵਾਲਾ ਦਿੰਦੇ ਹਨ ਤਾਂ ਕਦੇ ਆਪ੍ਰੇਸ਼ਨ ਸਿੰਧੂਰ ਦੇ ਬਹਾਨੇ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ। ਰਾਹੁਲ ਗਾਂਧੀ ਅਮਰੀਕਾ ਤੋਂ ਹੋਣ ਵਾਲੀ ਡੀਲ ’ਤੇ ਪੰਜ ਸਵਾਲ ਪੁੱਛ ਰਹੇ ਹਨ। ਉਧਰ ਅਮਿਤ ਸ਼ਾਹ, ਪੀਯੂਸ਼ ਗੋਇਲ ਅਤੇ ਸ਼ਿਵਰਾਜ ਸਿੰਘ ਚੌਹਾਨ ਉਨ੍ਹਾਂ ਨੂੰ ਝੂਠਾ ਦੱਸ ਰਹੇ ਹਨ, ਗਿਰੀਰਾਜ ਸਿੰਘ ਨਹਿਰੂ-ਐਡਵਿਨਾ ਦੀਆਂ ਤਸਵੀਰਾਂ ਲਹਿਰਾ ਰਹੇ ਹਨ, ਨਿਸ਼ੀਕਾਂਤ ਦੂਬੇ ਰਾਹੁਲ ਗਾਂਧੀ ਨੂੰ ਚੋਣ ਲੜਨ ਤੋਂ ਰੋਕਣ ਦਾ ਪ੍ਰਸਤਾਵ ਲਿਆ ਰਹੇ ਹਨ ਅਤੇ ਕਿਰਨ ਰਿਜਿਜੂ ਸਭ ਤੋਂ ਖ਼ਤਰਨਾਕ ਇਨਸਾਨ ਦੱਸ ਰਹੇ ਹਨ। ਹੋ ਸਕਦਾ ਹੈ ਕਿ ਭਾਜਪਾ ਨੂੰ ਲੱਗਦਾ ਹੋਵੇ ਕਿ ਨੈਰੇਟਿਵ ਇਸ ਤਰ੍ਹਾਂ ਬਦਲਿਆ ਜਾ ਸਕਦਾ ਹੈ, ਐਪਸਟੀਨ ਫਾਈਲਜ਼ ਤੋਂ ਜਨਤਾ ਦਾ ਧਿਆਨ ਭਟਕਾਇਆ ਜਾ ਸਕਦਾ ਹੈ ਅਤੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਲੰਬੀ ਲਕੀਰ ਖਿੱਚੀ ਜਾ ਸਕਦੀ ਹੈ।

ਹਕੀਕਤ ਤਾਂ ਇਹੀ ਹੈ ਕਿ ਦੇਸ਼ ’ਚ ਆਮ ਤੌਰ ’ਤੇ ਸ਼ਾਇਦ ਹੀ ਕੋਈ ਮੰਨੇਗਾ ਕਿ ਵਿਰੋਧੀ ਧਿਰ ਦਾ ਨੇਤਾ ਦੇਸ਼ਧ੍ਰੋਹੀ ਹੋ ਸਕਦਾ ਹੈ। ਰਾਹੁਲ ਗਾਂਧੀ ਕਈ ਵਾਰ ਸ਼ਬਦਾਂ ਦੀ ਉਚਿਤ ਚੋਣ ਨਹੀਂ ਕਰ ਪਾਉਂਦੇ, ਉਹ ਹਿੰਦੀ ’ਚ ਜਦੋਂ ਵੀ ਭਾਸ਼ਣ ਦਿੰਦੇ ਹਨ ਤਾਂ ਇੱਧਰ-ਉੱਧਰ ਸਹੀ ਸ਼ਬਦ ਦੇ ਮਾਮਲੇ ’ਚ ਲੜਖੜਾ ਜਾਂਦੇ ਹਨ, ਉਨ੍ਹਾਂ ਦੇ ਭਾਸ਼ਣ ਦਾ ਕੰਟੈਂਟ ਮਜ਼ਬੂਤ ਹੁੰਦਾ ਹੈ ਪਰ ਉਹ ਸੰਵਾਦ ਸਥਾਪਤ ਨਹੀਂ ਕਰ ਪਾਉਂਦੇ, ਜਨਤਾ ਤਾਂ ਛੱਡੋ ਆਪਣੇ ਵਰਕਰਾਂ ਤੱਕ ਠੀਕ ਨਾਲ ਪਹੁੰਚ ਨਹੀਂ ਪਾਉਂਦੇ। ਅਜਿਹੇ ’ਚ ਕਈ ਵਾਰ ਦੋਸ਼ਾਂ ’ਚ ਕੁਝ ਅਜਿਹਾ ਬੋਲ ਜਾਂਦੇ ਹਨ ਜੋ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਹੈ। ਕਾਂਗਰਸ ਪਾਰਟੀ ਦੇ ਨੇਤਾ ਵੀ ਦੱਬੀ ਜ਼ਬਾਨ ਨਾਲ ਮੰਨਦੇ ਹਨ ਕਿ ਰਾਹੁਲ ਗਾਂਧੀ ਕਦੇ-ਕਦੇ ਕਿਸੇ ਮੁੱਦੇ ਨੂੰ ਜ਼ਬਰਦਸਤੀ ਘਸੀਟਦੇ ਰਹਿੰਦੇ ਹਨ ਜਦਕਿ ਹਰ ਮੁੱਦੇ ਦੀ ਇਕ ਐਕਸਪਾਇਰੀ ਡੇਟ ਹੁੰਦੀ ਹੈ।

ਅਕਸਰ ਕਿਹਾ ਜਾਂਦਾ ਹੈ ਕਿ ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਸਟਾਲਿਨ, ਤੇਜਸਵੀ ਯਾਦਵ ਸੱਤਾ ਪੱਖ ਨਾਲ ਉਸ ਦੁਸ਼ਮਣੀ ਨਾਲ ਪੇਸ਼ ਨਹੀਂ ਆਉਂਦੇ ਜਿਵੇਂ ਕਿ ਰਾਹੁਲ ਗਾਂਧੀ ਆਉਂਦੇ ਹਨ। ਗੱਲ ਸਹੀ ਹੈ ਪਰ ਰਾਜਾਂ ਦੇ ਨੇਤਾ ਆਪਣੇ ਰਾਜ ਤੱਕ ਸੀਮਤ ਰਹਿੰਦੇ ਹਨ ਕਿਉਂਕਿ ਉਹ ਮੁੱਖ ਮੰਤਰੀ ਤਾਂ ਬਣ ਸਕਦੇ ਹਨ ਪਰ ਪ੍ਰਧਾਨ ਮੰਤਰੀ ਤਾਂ ਕਾਂਗਰਸ ਤੋਂ ਹੀ ਹੋਵੇਗਾ। ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਰਾਸ਼ਟਰੀ ਨੇਤਾਵਾਂ ਅਤੇ ਵਿਰੋਧੀ ਦਲਾਂ ਦੇ ਖੇਤਰੀ ਨੇਤਾਵਾਂ ਵਿਚਾਲੇ ਦੁਸ਼ਮਣੀ ਸਿਖਰ ’ਤੇ ਹੁੰਦੀ ਹੈ, ਜੋ ਚੋਣਾਂ ਸੰਪੰਨ ਹੋਣ ਤੋਂ ਬਾਅਦ ਘਟ ਹੁੰਦੀ ਜਾਂਦੀ ਹੈ। ਇਹ ਵੀ ਸੱਚਾਈ ਹੈ ਕਿ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਰਾਜ ਸਰਕਾਰਾਂ ਨੂੰ ਪੈਂਦੀ ਰਹਿੰਦੀ ਹੈ ਪਰ ਜਦੋਂ ਰਾਸ਼ਟਰੀ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਸਾਰੇ ਸਮੀਕਰਨ ਦੂਜੇ ਹੋ ਜਾਂਦੇ ਹਨ।

ਜੇਕਰ ਅਸਲ ’ਚ ਮੋਦੀ ਸਰਕਾਰ ਚਾਹੁੰਦੀ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਖਿਲਾਫ਼ ਵਿਰੋਧੀ ਧਿਰ ਆਪਣਾ ਪ੍ਰਸਤਾਵ ਵਾਪਸ ਲੈ ਲਵੇ ਤਾਂ ਵਿਰੋਧੀ ਧਿਰ ਦੀ ਝੋਲੀ ’ਚ ਕੁਝ ਨਾ ਕੁਝ ਤਾਂ ਪਾਉਣਾ ਹੀ ਹੋਵੇਗਾ। ਕਿਸੇ ਨੂੰ ਖ਼ਤਰਨਾਕ ਦੱਸ ਕੇ ਉਸ ਨਾਲ ਸਿਆਸੀ ਸੌਦੇਬਾਜ਼ੀ ਨਹੀਂ ਕੀਤੀ ਜਾ ਸਕਦੀ। ਸਾਡੇ ਲੋਕਤੰਤਰ ਦੀ ਇਹੀ ਖ਼ੂਬਸੂਰਤੀ ਹੈ ਕਿ ਆਪਸੀ ਸਹਿਮਤੀ ਨਾਲ ਵਿਚਕਾਰਲਾ ਰਸਤਾ ਨਿਕਲਦਾ ਹੈ ਪਰ ਇਸ ਦੇ ਲਈ ਮਿਲਣਾ ਹੁੰਦਾ ਹੈ, ਨਾਲ ਬੈਠਣਾ ਪੈਂਦਾ ਹੈ ਅਤੇ ਗੱਲ ਕਰਨੀ ਪੈਂਦੀ ਹੈ। ਸੰਸਦੀ ਕਾਰਜ ਮੰਤਰੀ ਦਾ ਕੰਮ ਸੰਵਾਦ ਦੇ ਪੁਲ ਬਣਾਉਣ ਦਾ ਹੈ। ਵਿਰੋਧੀ ਧਿਰ ਨੂੰ ਵੀ ਸੰਕੇਤ ਦੇਣੇ ਚਾਹੀਦੇ ਹਨ ਕਿ ਉਹ ਪੁਰਾਣੀਆਂ ਗੱਲਾਂ ਭੁੱਲ ਕੇ ਗੱਲ ਕਰਨ ਲਈ ਤਿਆਰ ਹੈ ਬਸ਼ਰਤੇ ਮਾਹੌਲ ਬਦਲਿਆ-ਬਦਲਿਆ ਹੋਵੇ। ਜੇਕਰ ਹਰ ਚੀਜ਼ ਨੂੰ ਚੋਣਾਂ ਦੀ ਹਾਰ-ਜਿੱਤ ਨਾਲ ਜੋੜ ਕੇ ਦੇਖਿਆ ਜਾਵੇਗਾ ਤਾਂ ਉਹੀ ਹੋਵੇਗਾ ਜੋ ਇਨੀਂ ਦਿਨੀਂ ਸੰਸਦ ਦੇ ਦੋਵਾਂ ਸਦਨਾਂ ’ਚ ਦਿਸ ਰਿਹਾ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ’ਚ ਜਨਤਾ (ਵੋਟਰ) ਪੰਜ ਸਾਲ ’ਚ ਇਕ ਵਾਰ ਫੈਸਲਾ ਨਹੀਂ ਸੁਣਾਉਂਦੀ। ਜਨਤਾ ਹਰ ਰੋਜ਼ ਹਿਸਾਬ-ਕਿਤਾਬ ਕਰਦੀ ਚਲਦੀ ਹੈ। ਆਲੋਕ ਧਨਵਾ ਦੀ ਇਕ ਕਵਿਤਾ ਹੈ ‘ਦੁਨੀਆ ਰੋਜ਼ ਬਣਦੀ ਹੈ।’

ਵਿਜੇ ਵਿਦਰੋਹੀ

  • Rahuls politics
  • Kiren Rijiju
  • ruling partys strategy
  • Indian politics
  • Modi government

‘ਜਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!

NEXT STORY

Stories You May Like

  • fuel crisis
    ਜੋਖਮ ’ਚ ਊਰਜਾ : ਹੋਰਮੁਜ਼ ਸੰਕਟ ਅਤੇ ਭਾਰਤ ਦੀ ਰਣਨੀਤੀ
  •   criminals dominate politics   criminal cases
    ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ!
  • misuse of power exposes the real face of aap government sukhbir badal
    ਸੱਤਾ ਦਾ ਦੁਰਉਪਯੋਗ ਕਰਨਾ 'ਆਪ' ਸਰਕਾਰ ਦੇ ਅਸਲ ਚਿਹਰੇ ਨੂੰ ਨੰਗਾ ਕਰਦੈ : ਸੁਖਬੀਰ ਬਾਦਲ
  • one dead in car and motorcycle collision
    ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ
  • one killed in horrific collision between high speed thar and motorcycle
    ਤੇਜ਼ ਰਫਤਾਰ ਥਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਇਕ ਦੀ ਮੌਤ
  •   now minors are being used for drug and weapons smuggling
    ‘ਹੁਣ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਲਈ’ ਹੋਣ ਲੱਗੀ ਨਾਬਾਲਿਗਾਂ ਦੀ ਵਰਤੋਂ!
  • 11 airlines closed in 10 years stopped flights
    10 ਸਾਲਾਂ ’ਚ 11 ਏਅਰਲਾਈਨਜ਼ ਬੰਦ, ਘਾਟੇ ਅਤੇ ਵਸੀਲਿਆਂ ਦੀ ਕਮੀ ਨੇ ਰੋਕੀ ਉਡਾਣ
  • us deploys amphibious forces in indian ocean
    ਈਰਾਨ 'ਤੇ ਹਮਲੇ ਦੀ ਨਵੀਂ ਰਣਨੀਤੀ!  ਹਿੰਦ ਮਹਾਸਾਗਰ 'ਚ ਅਮਰੀਕੀ ਜਲ-ਥਲ ਸੈਨਾ ਦੀ ਤਾਇਨਾਤੀ
  • roshan healthcare ayurvedic treatment
    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ ਛੁਪਾਓ, ਇਹ ਕਾਰਗਰ ਦੇਸੀ ਨੁਸਖ਼ਾ...
  • tera tera hatti organizes massive free book camp thousands of children helped
    ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ...
  • punjab s weather will change again new released alert
    6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ Alert, ਮੌਸਮ ਦੀ 9...
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ...
  • bjp office news
    BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ...
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ...
  • impact of war hotels dhabas and small businesses worried about gas shortage
    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ...
  • attackers smash car windows in jalandhar
    ਜਲੰਧਰ 'ਚ ਲੜਾਈ ਛੁੜਵਾਉਣੀ ਨੌਜਵਾਨ ਪਈ ਮਹਿੰਗੀ, ਗੁੱਸੇ 'ਚ ਹਮਲਾਵਰਾਂ ਨੇ ਕਾਰ...
Trending
Ek Nazar
shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • freedom from naxalism but its initial causes still exist
      ਨਕਸਲਵਾਦ ਤੋਂ ਮੁਕਤੀ ਪਰ ਉਸ ਦੀ ਸ਼ੁਰੂਆਤ ਦੇ ਕਾਰਨ ਖਤਮ ਨਹੀਂ ਹੋਏ
    • trump surrounded in the country over iran war
      ‘ਈਰਾਨ ਜੰਗ ’ਤੇ ਦੇਸ਼ ’ਚ ਘਿਰੇ ਟਰੰਪ’ ਸੜਕਾਂ ’ਤੇ ਉਤਰੇ ਲੋਕ, ਸਿਆਸੀ ਹਮਲੇ ਸ਼ੁਰੂ!
    • iran  s wealth   stands   in london  s   billionaires row
      ਈਰਾਨ ਦੀ ਦੌਲਤ ਲੰਡਨ ਦੀ ‘ਬਿਲੀਅਨੇਅਰਸ ਰੋਅ’ ’ਚ ‘ਖੜ੍ਹੀ’ ਹੈ
    • punjab women
      ਹਿੰਮਤ ਅਤੇ ਹੌਸਲੇ ਦਾ ਪ੍ਰਤੀਕ ਬਣ ਰਹੀਆਂ ਪੰਜਾਬ ਦੀਆਂ ਔਰਤਾਂ
    • chinese cctv cameras are being used for spying and reconnaissance
      ਚੀਨੀ ਸੀ. ਸੀ. ਟੀ. ਵੀ. ਕੈਮਰੇ ਹੋ ਰਹੇ ਜਾਸੂਸੀ ਤੇ ਰੇਕੀ ਲਈ ਇਸਤੇਮਾਲ!
    • tribal sports talent our national pride
      ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ
    • lpg crisis increases black marketing
      LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!
    • masculinity afraid of   third nature
      'ਤੀਜੀ ਪ੍ਰਕਿਰਤੀ' ਤੋਂ ਡਰੀ ਮਰਦਾਨਗੀ
    • mission karmyogi
      ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +