ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਰਯਵੰਸ਼ੀ ਭਗਵਾਨ ਸ਼੍ਰੀ ਰਾਮ ਦੇ ਪ੍ਰਕਾਸ਼ ਨਾਲ ਦੁਨੀਆ ਦੇ ਸਾਰੇ ਸ਼ਰਧਾਲੂ ਹਮੇਸ਼ਾ ਊਰਜਾ ਪ੍ਰਾਪਤ ਕਰਦੇ ਹਨ। ਅੱਜ, ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਦੇ ਸ਼ੁਭ ਮੌਕੇ ਮੇਰਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ ਕਿ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਛੱਤ 'ਤੇ ਸੋਲਰ ਰੂਫ ਟਾਪ ਸਿਸਟਮ ਹੋਣਾ ਚਾਹੀਦਾ ਹੈ। ਅਯੁੱਧਿਆ ਤੋਂ ਪਰਤਣ ਤੋਂ ਬਾਅਦ ਮੈਂ ਪਹਿਲਾ ਫੈਸਲਾ ਲਿਆ ਹੈ ਕਿ ਸਾਡੀ ਸਰਕਾਰ 1 ਕਰੋੜ ਘਰਾਂ 'ਤੇ ਛੱਤਾਂ 'ਤੇ ਸੋਲਰ ਲਗਾਉਣ ਦੇ ਟੀਚੇ ਨਾਲ "ਪ੍ਰਧਾਨਮੰਤਰੀ ਸੂਰਯੋਦਿਆ ਯੋਜਨਾ" ਸ਼ੁਰੂ ਕਰੇਗੀ। ਇਸ ਨਾਲ ਨਾ ਸਿਰਫ਼ ਗਰੀਬ ਅਤੇ ਮੱਧ ਵਰਗ ਦਾ ਬਿਜਲੀ ਬਿੱਲ ਘੱਟ ਹੋਵੇਗਾ, ਸਗੋਂ ਭਾਰਤ ਊਰਜਾ ਦੇ ਖੇਤਰ 'ਚ ਆਤਮ-ਨਿਰਭਰ ਵੀ ਹੋਵੇਗਾ।
ਇਸ ਤੋਂ ਪਹਿਲਾਂ ਅਯੁੱਧਿਆ 'ਚ ਰਾਮ ਮੰਦਰ ਦੇ ਗਰਭ ਗ੍ਰਹਿ 'ਚ ਸੋਮਵਾਰ ਨੂੰ ਸ਼੍ਰੀ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਪੂਰੀ ਹੋਈ, ਜਿਸ ਦੇ ਗਵਾਹ ਦੇਸ਼-ਵਿਦੇਸ਼ 'ਚ ਲੱਖਾਂ ਰਾਮ ਭਗਤ ਬਣੇ ਅਤੇ ਇਸ ਮੌਕੇ ਵਿਸ਼ੇਸ਼ ਅਨੁਸ਼ਠਾਨ 'ਚ ਹਿੱਸਾ ਲੈਣ ਤੋਂ ਬਾਅਦ ਪੀਐੱਮ ਮੋਦੀ ਨੇ ਇਸ ਨੂੰ ਅਲੌਕਿਕ ਪਲ ਦੱਸਦਿਆਂ 'ਸਿਆਵਰ ਰਾਮ ਚੰਦਰ ਕੀ ਜੈ' ਅਤੇ ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ। ਪ੍ਰਾਣ ਪ੍ਰਤਿਸ਼ਠਾ ਦੌਰਾਨ ਫੌਜ ਦੇ ਹੈਲੀਕਾਪਟਰਾਂ ਨੇ ਮੰਦਰ 'ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਇਸ ਮੰਦਰ ਨਗਰੀ 'ਚ ਉਤਸਵ ਸ਼ੁਰੂ ਹੋ ਗਏ ਅਤੇ ਲੋਕਾਂ ਨੇ ਡਾਂਸ ਕਰ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ
NEXT STORY