ਭੋਪਾਲ— ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਇਕ ਵਾਰ ਫਿਰ ਆਪਣੇ ਬਿਆਨ ਤੋਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾਵਾਂ ਦੇ ਦਿਹਾਂਤ ਦੇ ਪਿੱਛੇ ਵਿਰੋਧੀ ਧਿਰ ਦਾ ਹੱਥ ਹੈ, ਉਹ ਪਾਰਟੀ ਦੇ ਨੇਤਾਵਾਂ 'ਤੇ (ਮਾਰਕ ਸ਼ਕਤੀ) ਤਾਂਤਰਿਕ ਕਿਰਿਆ ਕਰ ਰਿਹਾ ਹੈ। ਪ੍ਰਗਿਆ ਨੇ ਪ੍ਰਦੇਸ਼ ਭਾਜਪਾ ਦਫਤਰ ਵਿਚ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌਰ ਦੀ ਸ਼ਰਧਾਂਜਲੀ ਸਭਾ ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ, ''ਇਕ ਮੁਸ਼ਕਲ ਸਮਾਂ ਚੱਲ ਰਿਹਾ ਹੈ। ਮੈਂ ਜਦੋਂ ਚੋਣ ਲੜੀ, ਉਸ ਸਮੇਂ ਇਕ ਮਹਾਰਾਜ ਜੀ ਆਏ। ਉਨ੍ਹਾਂ ਨੇ ਮੈਨੂੰ ਕਿਹਾ, ਤੁਸੀਂ ਆਪਣੀ ਸਾਧਨਾ ਨੂੰ ਘੱਟ ਨਾ ਕਰਨਾ। ਸਾਧਨਾ ਦਾ ਸਮਾਂ ਵਧਾਉਂਦੇ ਰਹਿਣਾ, ਕਿਉਂਕਿ ਮਾੜਾ ਸਮਾਂ ਹੈ ਅਤੇ ਜੋ ਵਿਰੋਧੀ ਧਿਰ ਹੈ, ਉਹ ਅਜਿਹਾ ਕੰਮ ਕਰ ਰਿਹਾ ਹੈ, ਅਜਿਹੀ ਮਾਰਕ ਸ਼ਕਤੀ ਦੀ ਵਰਤੋਂ ਕਰ ਰਿਹਾ ਹੈ ਜਿਸ ਨਾਲ ਭਾਜਪਾ ਪਾਰਟੀ ਨੂੰ ਨੁਕਸਾਨ ਹੋਵੇ।''
ਉਨ੍ਹਾਂ ਨੇ ਅੱਗੇ ਕਿਹਾ, ''ਤੁਸੀਂ ਟਾਰਗੇਟ ਹੋ, ਇਸ ਲਈ ਧਿਆਨ ਰੱਖੋ ਅਤੇ ਇਹ ਹੋਣ ਵਾਲਾ ਹੈ। ਮਹਾਰਾਜ ਜੀ ਦੀ ਗੱਲ ਨੂੰ ਭੀੜ 'ਚ ਚੱਲਦੇ-ਚੱਲਦੇ ਮੈਂ ਸੁਣਿਆ ਅਤੇ ਭੁੱਲ ਗਈ ਪਰ ਅੱਜ ਜਦੋਂ ਦੇਖਦੀ ਹਾਂ ਕਿ ਅਸਲ ਵਿਚ ਸਾਡੇ ਸੀਨੀਅਰ ਨੇਤਾ, ਸੁਸ਼ਮਾ ਸਵਰਾਦ ਜੀ, ਬਾਬੂ ਲਾਲ ਗੌਰ ਜੀ, ਜੇਤਲੀ ਦੀ, ਜੋ ਦਰਦ ਨੂੰ ਸਹਿਣ ਕਰਦੇ ਹੋਏ ਚੱਲੇ ਗਏ, ਮਨ 'ਚ ਇਕ ਵਾਰ ਆਇਆ ਕਿ ਇਹ ਸੱਚ ਤਾਂ ਨਹੀਂ। ਸੱਚ ਇਹ ਹੈ ਕਿ ਸਾਡੇ ਵਿਚਕਾਰ ਸਾਡੀ ਲੀਡਰਸ਼ਿਪ ਲਗਾਤਾਰ ਘੱਟਦੀ ਜਾ ਰਹੀ ਹੈ, ਮਾੜਾ ਸਮਾਂ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਪ੍ਰਗਿਆ ਨੇ ਇਸ ਤੋਂ ਪਹਿਲਾਂ ਵੀ ਵਿਵਾਦਪੂਰਨ ਬਿਆਨ ਦਿੱਤਾ ਸੀ। ਉਨ੍ਹਾਂ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਉਨ੍ਹਾਂ ਕਿਹਾ ਕਿ ਨਾਥੂਰਾਮ ਗੋਡਸ ਦੇਸ਼ ਭਗਤ ਸਨ, ਹੈ ਅਤੇ ਰਹਿਣਗੇ। ਉਨ੍ਹਾਂ ਨੂੰ ਅੱਤਵਾਦੀ ਕਹਿਣ ਵਾਲੇ ਲੋਕਾਂ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ।
ਸੋਨੀਪਤ 'ਚ CM ਖੱਟੜ ਦੇ ਸਾਹਮਣੇ ਵਿਅਕਤੀ ਨੇ ਲਾਈ ਖੁਦ ਨੂੰ ਅੱਗ
NEXT STORY