ਪਟਨਾ (ਏਜੰਸੀ)- ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ 'ਚ ਸਪੀਕਰ ਪ੍ਰੇਮ ਕੁਮਾਰ ਦੀ ਮੌਜੂਦਗੀ 'ਚ ਬਾਂਕੀਪੁਰ ਤੋਂ ਵਿਧਾਇਕ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸ਼ੋਰ ਨੇ ਕਿਹਾ,"ਮੇਰੇ ਲਈ ਉਸ ਸਦਨ ਦਾ ਮੈਂਬਰ ਹੋਣਾ ਮਾਣ ਵਾਲੀ ਗੱਲ ਹੈ, ਜਿੱਥੇ ਕ੍ਰਿਸ਼ਨਾ ਸਿੰਘ, ਕਰਪੂਰੀ ਠਾਕੁਰ, ਅਨੁਗ੍ਰਹਿ ਨਾਰਾਇਣ ਸਿੰਘ, ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ, ਕੇਦਾਰ ਪਾਂਡੇ, ਰਾਮ ਵਿਲਾਸ ਪਾਸਵਾਨ ਅਤੇ ਸੁਸ਼ੀਲ ਕੁਮਾਰ ਮੋਦੀ ਵਰਗੇ ਨੇਤਾਵਾਂ ਨੇ ਕੰਮ ਕੀਤਾ ਹੈ।"
ਉਨ੍ਹਾਂ ਕਿਹਾ ਕਿ ਸਮਾਜ ਅਤੇ ਰਾਜ ਦੇ ਵਿਕਾਸ ਲਈ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਸਮਰਪਿਤ ਕਰਨ ਵਾਲੇ 'ਸੈਂਕੜੇ ਵਿਧਾਇਕਾਂ' ਦੇ ਦਿਖਾਏ ਗਏ ਰਸਤੇ 'ਤੇ ਕੰਮ ਕਰਨਾ, ਉਨ੍ਹਾਂ ਲਈ "ਵੱਡੀ ਜ਼ਿੰਮੇਵਾਰੀ" ਵੀ ਹੈ। ਕਿਸ਼ੋਰ ਨੇ 3 ਅਗਸਤ ਨੂੰ ਬਿਹਾਰ ਦੀ ਵੱਕਾਰੀ ਬਾਂਕੀਪੁਰ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਜਿੱਤ ਕੇ ਚੋਣ ਰਾਜਨੀਤੀ 'ਚ ਇਤਿਹਾਸਕ ਸ਼ੁਰੂਆਤ ਕੀਤੀ। ਉਨ੍ਹਾਂ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ, ਜਿਸ ਨੇ 1995 ਤੋਂ ਇਸ ਸੀਟ 'ਤੇ ਕਬਜ਼ਾ ਕੀਤਾ ਹੋਇਆ ਸੀ। ਕਿਸ਼ੋਰ ਨੂੰ 64,151 ਵੋਟਾਂ ਮਿਲੀਆਂ, ਉਨ੍ਹਾਂ ਨੇ ਭਾਜਪਾ ਦੇ ਨੀਰਜ ਕੁਮਾਰ ਨੂੰ 19,324 ਵੋਟਾਂ ਦੇ ਫਰਕ ਨਾਲ ਹਰਾਇਆ। ਕੁਮਾਰ ਨੂੰ 44,827 ਵੋਟਾਂ ਮਿਲੀਆਂ। ਇਹ ਜ਼ਿਮਨੀ ਚੋਣ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਬਾਂਕੀਪੁਰ ਵਿਧਾਨ ਸਭਾ ਸੀਟ ਖਾਲੀ ਕਰਨ ਕਰ ਕੇ ਕਰਵਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਵਣ ਮਹੀਨੇ ਦੇ ਸੋਮਵਾਰ ਵਾਲੇ ਦਿਨ ਕਟਿਹਾਰ ਨਦੀ 'ਚ ਨਹਾਉਂਦੇ ਡੁੱਬੇ 5 ਜਵਾਕ, 3 ਦੀ ਹੋਈ ਮੌਤ
NEXT STORY