ਕਟਿਹਾਰ : ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਬਾਰਾਂਦੀ ਨਦੀ ਦੇ ਕਮਲਾ ਘਾਟ ਵਿੱਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੇ ਪਾਣੀ ਵਿਚ ਡੁੱਬ ਜਾਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਅਮਨ ਕੁਮਾਰ (12), ਪ੍ਰਿੰਸ ਕੁਮਾਰ (10) ਅਤੇ ਸਤਯਮ ਕੁਮਾਰ (13) ਵਜੋਂ ਹੋਈ ਹੈ। ਸਥਾਨਕ ਲੋਕਾਂ ਦੇ ਅਨੁਸਾਰ, ਇਹ ਘਟਨਾ ਫਲਾਕਾ ਥਾਣਾ ਖੇਤਰ ਦੇ ਕਮਲਾ ਘਾਟ 'ਤੇ ਵਾਪਰੀ ਹੈ, ਜਦੋਂ ਪੰਜ ਬੱਚੇ ਨਦੀ ਵਿੱਚ ਨਹਾ ਰਹੇ ਸਨ।
ਪੜ੍ਹੋ ਇਹ ਵੀ - ਬਿਹਾਰ : ਸਾਵਣ ਮਹੀਨੇ ਦੇ ਤੀਜੇ ਸੋਮਵਾਰ ਮੰਦਰ 'ਚ ਮਚੀ ਭਾਜੜ, 7 ਸ਼ਰਧਾਲੂਆਂ ਦੀ ਮੌਤ
ਸਾਵਣ ਮਹੀਨੇ ਦਾ ਤੀਜਾ ਸੋਮਵਾਰ ਹੋਣ ਕਾਰਨ ਉਕਤ ਬੱਚੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਹਾਉਣ ਲਈ ਗਏ ਹੋਏ ਸਨ। ਇਸ ਘਟਨਾ ਦਾ ਪਤਾ ਲੱਗਣ 'ਤੇ ਸਥਾਨਕ ਲੋਕਾਂ ਨੇ ਦੋ ਬੱਚਿਆਂ ਨੂੰ ਬਚਾਇਆ, ਜਦੋਂਕਿ ਤਿੰਨ ਦੀ ਡੁੱਬਣ ਨਾਲ ਮੌਤ ਹੋ ਗਈ। ਕਟਿਹਾਰ ਦੇ ਕੋਇਰਾ ਕਮਿਊਨਿਟੀ ਹੈਲਥ ਸੈਂਟਰ ਦੀ ਮੈਡੀਕਲ ਅਫਸਰ ਪੂਜਾ ਕੁਮਾਰੀ ਨੇ ਪੱਤਰਕਾਰਾਂ ਨੂੰ ਦੱਸਿਆ, "ਜਦੋਂ ਤੱਕ ਤਿੰਨਾਂ ਬੱਚਿਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ, ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।" ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰੇਮੀ ਨਾਲ ਵਿਆਹ ਦੇ ਰਾਹ 'ਚ ਧੀ ਬਣ ਰਹੀ ਸੀ 'ਰੋੜਾ' ! ਫ਼ਿਰ ਮਾਂ ਨੇ ਜੋ ਕੀਤਾ, ਜਾਣ ਕੰਬ ਜਾਏਗੀ ਰੂਹ
NEXT STORY